Saturday, October 31, 2026
Home Crime ਮਾਸੂਮ ਨੂੰ ਟਰੈਕਟਰ ਨੇ ਦਰੜਿਆ, ਮੌਤ, ਟਰੈਕਟਰ ਚਾਲਕ ਗ੍ਰਿਫ਼ਤਾਰ

ਮਾਸੂਮ ਨੂੰ ਟਰੈਕਟਰ ਨੇ ਦਰੜਿਆ, ਮੌਤ, ਟਰੈਕਟਰ ਚਾਲਕ ਗ੍ਰਿਫ਼ਤਾਰ

ਮੋਹਾਲੀ (ਦ ਸਟੈਲਰ ਨਿਊਜ਼)। ਮੋਹਾਲੀ ਦੇ ਬਡ ਮਾਜਰਾ ਕਲੋਨੀ ਵਿੱਚ ਇਕ ਹਾਦਸਾ ਵਾਪਰਿਆ, ਜਦੋ ਸੀਵਰ ਸਾਫ ਕਰਨ ਵਾਲੇ ਟਰੈਕਟਰ ਦੇ ਟਾਇਰਾਂ ਦੇ ਥੱਲੇ ਇਕ ਮਾਸੂਮ ਦਰੜਿਆ ਗਿਆ। ਜਿਸ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੌਰਿਆ ਨਿਸ਼ਾਦ, ਉਮਰ 10 ਸਾਲ ਵੱਜੋਂ ਹੋਈ ਹੈ। ਜਦੋਂ ਇਹ ਹਾਦਸਾ ਵਾਪਰਿਆ ਤਾਂ ਕਲੋਨੀ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ  ਟਰੈਕਟਰ ਚਾਲਕ ਨੂੰ ਪਕੜਨ ਦੀ ਕੋਸ਼ਿਸ਼ ਕੀਤੀ, ਤਾਂ ਉਹ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਟਰੈਕਟਰ ਨੂੰ ਵੀ ਕਬਜ਼ੇ ਵਿੱਚ ਲੈ ਲਿਆ। ਮਾਂ ਬਾਪ ਦਾ ਰੋ ਰੋ ਕੇ ਬੁਰਾ ਹਾਲ ਸੀ, ਕਿਉਂਕਿ ਉਹਨਾਂ ਦਾ ਇਕਲੌਤਾ ਲੜਕਾ ਸੀ।

Advertisements

ਉਹਨਾਂ ਦੱਸਿਆ ਕਿ ਰੋਜੀ ਰੋਟੀ ਲਈ ਅਸੀਂ ਅੱਠ ਸਾਲ ਪਹਿਲਾਂ ਯੂਪੀ ਤੋਂ ਆ ਕੇ ਮੁਹਾਲੀ ਰਹਿਣ ਲੱਗੇ ਸੀ। ਸੋਰਿਆ ਛੇਵੀਂ ਕਲਾਸ ਵਿੱਚ ਪੜਦਾ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਟਰੈਕਟਰ ਚਾਲਕ ’ਤੇ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ, ਕਿਉਂਕਿ ਜਦੋਂ ਲੜਕੇ ਨੂੰ ਟੱਕਰ ਲੱਗੀ ਸੀ, ਤਾਂ ਉਸ ਤੋਂ ਬਾਅਦ ਉਸ ਨੇ ਟਰੈਕਟਰ ਰੋਕਣ ਦੀ ਬਜਾਏ, ਉਥੋਂ ਭਜਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੀ ਗਲਤੀ ਕਰ ਕੇ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਰੋਡ ਜਾਮ ਕਰ ਦਿੱਤੀ।

LEAVE A REPLY

Please enter your comment!
Please enter your name here