
ਜਲੰਧਰ (ਦ ਸਟੈਲਰ ਨਿਊਜ਼)। ਯੁਵਕ ਸੇਵਾਵਾਂ ਵਿਭਾਗ ਪੰਜਾਬ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਜਲੰਧਰ ਵਿਖੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀ ਰਵੀ ਸ਼ਰਮਾ ਨੂੰ ਉਨ੍ਹਾਂ ਦੀ ਸੇਵਾ ਮੁਕਤੀ ਮੌਕੇ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈl ਜਿਲ੍ਹਾ ਹੁਸ਼ਿਆਰਪੁਰ ਅਤੇ ਜਿਲ੍ਹਾ ਜਲੰਧਰ ਦੇ ਯੁਵਕ ਸੇਵਾਵਾਂ ਵਿਭਾਗ ਨਾਲ਼ ਜੁੜੇ ਪ੍ਰੋਗਰਾਮ ਅਫ਼ਸਰਾਂ ਅਤੇ ਜਿਲ੍ਹੇ ਦੇ ਯੁਵਕ ਸੇਵਾਵਾਂ ਕਲੱਬ ਮੈਂਬਰਾਂ ਵੱਲੋਂ ਆਯੋਜਿਤ ਕੀਤੇ ਸ਼ਾਨਦਾਰ ਵਿਦਾਇਗੀ ਸਮਾਰੋਹ ਵਿੱਚ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਜਲੰਧਰ ਰਵੀ ਦਾਰਾ, ਪੰਜਾਬੀ ਲੋਕ ਗਾਇਕ ਦਲਵਿੰਦਰ ਦਿਆਲਪੁਰੀ, ਸਾਬਕਾ ਜਿਲ੍ਹਾ ਸਿੱਖਿਆ ਅਫ਼ਸਰ ਮਦਨ ਲਾਲ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ l ਇਸ ਮੌਕੇ ਬੁਲਾਰਿਆਂ ਨੇ ਰਵੀ ਸ਼ਰਮਾ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਸੇਵਾ ਦਾ ਇੱਕ ਲੰਮਾ ਸਮਾਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਹੁਸ਼ਿਆਰਪੁਰ ਦਫ਼ਤਰ ਵਿੱਚ ਦਿੱਤਾ ਹੈ ਅਤੇ ਇਸ ਦੌਰਾਨ ਉਨ੍ਹਾਂ ਨੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੇ ਗਏ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਨਾਲ਼ ਨਾਲ਼ ਜਿਲ੍ਹੇ ਦੇ ਯੁਵਕ ਸੇਵਾਵਾਂ ਕਲੱਬਾਂ ਦੇ ਸਫ਼ਲ ਸੰਚਾਲਨ ਵਿੱਚ ਆਪਣਾਂ ਵਡਮੁੱਲਾ ਯੋਗਦਾਨ ਵੀ ਪਾਇਆ ਹੈ l

ਉਨ੍ਹਾਂ ਦੀ ਸੈਂਤੀ ਸਾਲਾਂ ਦੀ ਸੇਵਾ ਇਮਾਨਦਾਰੀ ਅਤੇ ਲਗਨ ਦੀ ਗਵਾਹੀ ਭਰਦੀ ਹੈ l ਇਸ ਮੌਕੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਦਾਸ ਰਾਮ ਸਾਬਕਾ ਪ੍ਰਿੰਸੀਪਲ, ਸੰਜੈ ਸ਼ਰਮਾ, ਡਾਕਟਰ ਰਾਜ ਕੁਮਾਰ ਸੈਣੀ ਅਤੇ ਯੁਵਕ ਸੇਵਾਵਾਂ ਵਿਭਾਗ ਨਾਲ਼ ਜੁੜੇ ਪ੍ਰੋਗਰਾਮ ਅਫ਼ਸਰ ਕੁਲਦੀਪ ਸਿੰਘ ਡੀ ਪੀ ਈ, ਲੈਕਚਰਾਰ ਬਲਜੀਤ ਸਿੰਘ, ਲੈਕਚਰਾਰ ਸੁਭਾਸ਼ ਚੰਦਰ, ਲੈਕਚਰਾਰ ਪਰਮਜੀਤ ਸਿੰਘ ਘੁੰਮਣ, ਲੈਕਚਰਾਰ ਕਸ਼ਮੀਰ ਸਿੰਘ, ਲੈਕਚਰਾਰ ਸੁਖਜੀਤ ਕੌਰ, ਲੈਕਚਰਾਰ ਗੁਰਿੰਦਰ ਸਿੰਘ ਗੁਰੂ ਜਲੰਧਰ , ਲੈਕਚਰਾਰ ਸੁਭਾਸ਼ ਸ਼ਰਮਾ, ਲੈਕਚਰਾਰ ਬਲਜੀਤ ਕੌਸ਼ਲ, ਲੈਕਚਰਾਰ ਸੁਖਜੀਤ ਸਿੰਘ, ਲੈਕਚਰਾਰ ਸੁਰੇਸ਼ ਕੁਮਾਰ ਭਾਟੀਆ, ਲੈਕਚਰਾਰ ਸਮਰਜੀਤ ਸਿੰਘ ਅਤੇ ਯੁਵਕ ਸੇਵਾਵਾਂ ਕਲੱਬ ਦੇ ਮੈਂਬਰ ਦਵਿੰਦਰ ਸਿੰਘ ਚੋਲਾਂਗ, ਰਵਿੰਦਰ ਸਿੰਘ ਕਾਹਲੋਂ, ਇੰਦਰਜੀਤ ਸਿੰਘ, ਯੁਵਕ ਸੇਵਾਵਾਂ ਕਲੱਬ ਭੱਟੀਆਂ, ਯੁਵਕ ਸੇਵਾਵਾਂ ਕਲੱਬ ਗੱਗ ਜੱਲੋ, ਯੁਵਕ ਸੇਵਾਵਾਂ ਕਲੱਬ ਨਰਾਇਣਗੜ੍ਹ , ਯੁਵਕ ਸੇਵਾਵਾਂ ਕਲੱਬ ਮਸਤੀਵਾਲ, ਯੁਵਕ ਸੇਵਾਵਾਂ ਕਲੱਬ ਮੁਰਾਦਪੁਰ ਆਦਿ ਦੇ ਮੈਂਬਰ ਸ਼ਾਮਲ ਹੋਏl












