Tuesday, October 27, 2026
Home National ਮੁਹਾਲੀ ‘ਚ ਔਰਤ ਨੇ 5ਵੀਂ ਮੰਜ਼ਿਲ ਤੋਂ ਮਾਰੀ ਛਾਲ, ਹਾਲਤ ਨਾਜ਼ੁਕ, ਪੁਲਿਸ...

ਮੁਹਾਲੀ ‘ਚ ਔਰਤ ਨੇ 5ਵੀਂ ਮੰਜ਼ਿਲ ਤੋਂ ਮਾਰੀ ਛਾਲ, ਹਾਲਤ ਨਾਜ਼ੁਕ, ਪੁਲਿਸ ਜਾਂਚ ਜਾਰੀ

ਮੋਹਾਲੀ (ਦ ਸਟੈਲਰ ਨਿਊਜ਼)। ਮੋਹਾਲੀ ਤੋ ਇਕ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ, ਜਿਥੇ ਮੁਹਾਲੀ ਦੇ ਸਿਟੀ ਸੈਂਟਰ ਦੀ ਇੱਕ ਨੌਜਵਾਨ ਔਰਤ ਨੇ 5ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਪੁਲਿਸ ਨੂੰ ਔਰਤ ਦਾ ਬੈਗ ਮਿਲਿਆ, ਜਿਸ ਵਿੱਚ ਇੱਕ ਮੋਬਾਈਲ ਫੋਨ ਅਤੇ ਹੋਰ ਸਾਮਾਨ ਸੀ। ਔਰਤ ਅੰਬਾਲਾ ਦੀ ਰਹਿਣ ਵਾਲੀ ਹੈ। ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।

Advertisements

ਸਿਟੀ ਸੈਂਟਰ ਚੰਡੀਗੜ੍ਹ ਏਅਰਪੋਰਟ ਰੋਡ ‘ਤੇ ਸਥਿਤ ਹੈ। ਪੁਲਿਸ ਨੂੰ ਉੱਥੋਂ ਸੂਚਨਾ ਮਿਲੀ ਕਿ ਇੱਕ ਔਰਤ ਨੇ 5ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਹੈ। ਮੌਕੇ ‘ਤੇ ਪਹੁੰਚੇ ਮੋਹਾਲੀ ਪੁਲਿਸ ਅਧਿਕਾਰੀ ਸੰਜੇ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀ ਟੀਮ ਪਹੁੰਚੀ, ਔਰਤ ਨੂੰ ਪਹਿਲਾਂ ਹੀ ਹਸਪਤਾਲ ਲਿਜਾਇਆ ਜਾ ਚੁੱਕਿਆ ਸੀ।

ਲੜਕੀ ਦੀ ਸਕੂਟਰੀ ਵਿੱਚੋਂ ਇੱਕ ਆਧਾਰ ਕਾਰਡ ਮਿਲਿਆ। ਉਸ ਜਾਣਕਾਰੀ ਦੇ ਆਧਾਰ ‘ਤੇ, ਉਸਦੇ ਮਾਪਿਆਂ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਲੜਕੀ ਦੀ ਹਾਲਤ ਨਾਜ਼ੁਕ ਹੈ। ਉਸਦੀ ਪਛਾਣ ਤਾਨਿਆ ਵਜੋਂ ਹੋਈ ਹੈ। ਪੁਲਿਸ ਸੂਤਰਾਂ ਅਨੁਸਾਰ, ਤਾਨਿਆ ਇੱਕ ਐਕਟਿਵਾ ‘ਤੇ ਆਈ ਸੀ। ਮਿਲੇ ਬੈਗ ਵਿੱਚ ਐਕਟਿਵਾ ਦੀਆਂ ਚਾਬੀਆਂ ਅਤੇ ਇੱਕ ਲੰਚ ਬਾਕਸ ਹੈ।

ਪੁਲਿਸ ਸਟੇਸ਼ਨ ਐਰੋਸਿਟੀ ਦੇ ਐਸਐਚਓ ਅਮਨਦੀਪ ਸਿੰਘ ਨੇ ਕਿਹਾ ਕਿ ਇਹ ਘਟਨਾ ਬੀਤੀ ਕੱਲ਼੍ਹ ਵਾਪਰੀ। ਕੁੜੀ ਨੂੰ ਜ਼ੀਰਕਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

LEAVE A REPLY

Please enter your comment!
Please enter your name here