
ਧਰਮਕੋਟ (ਦ ਸਟੈਲਰ ਨਿਊਜ਼)। ਧਰਮਕੋਟ ਦੀ ਅਨਾਜ ਮੰਡੀ ਤੋਂ ਇਕ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ, ਜਿਥੇ ਇਕ ਇਕ ਮਜ਼ਦੂਰੀ ਕਰਨ ਆਏ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਹੈਪੀ, ਪਿੰਡ ਦੌਧਰ ਵੱਜੋਂ ਹੋਈ ਹੈ। ਹੈਪੀ ਦੀ ਲਾਸ਼ ਸਵੇਰੇ ਮੰਡੀ ਦੇ ਬਾਥਰੂਮ ਵਿੱਚੋਂ ਮਿਲੀ। ਦੱਸਿਆ ਜਾ ਰਿਹਾ ਹੈ ਕਿ ਹੈਪੀ ਆਪਣੇ ਪਰਿਵਾਰ ਦਾ ਇਕੱਲਾ ਕਮਾਉਣ ਵਾਲਾ ਮੈਂਬਰ ਸੀ।

ਮ੍ਰਿਤਕ ਦੇ ਸਾਥੀ ਬੰਗਾ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਬੱਬੂ ਨਾਮੀ ਆੜ੍ਹਤੀ ਕੋਲ ਮਜ਼ਦੂਰੀ ਕਰਨ ਲਈ ਆਏ ਹੋਏ ਸਨ। ਬੀਤੀ ਸ਼ਾਮ ਹੈਪੀ ਦਵਾਈ ਲੈਣ ਦੇ ਬਹਾਨੇ ਪੈਸੇ ਲੈ ਕੇ ਗਿਆ ਸੀ ਅਤੇ ਨੂਰਪੁਰ ਹਕੀਮਾਂ ਤੋਂ ਕਥਿਤ ਤੌਰ ‘ਤੇ ‘ਚਿੱਟਾ’ ਲੈ ਆਇਆ। ਜਦੋਂ ਉਹ ਨਸ਼ੇ ਦਾ ਟੀਕਾ ਲਗਾਉਣ ਲੱਗਾ ਤਾਂ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।












