Sunday, October 18, 2026
Home Chandigarh BJP ‘ਚ ਗਏ ਸਾਂਸਦ ਚੁਣੇ ਹੋਏ ਨਹੀਂ, ਚੌਣਵੇਂ ਹਨ, ਉਹਨਾਂ ਦੀ ਮਾਨਤਾ...

BJP ‘ਚ ਗਏ ਸਾਂਸਦ ਚੁਣੇ ਹੋਏ ਨਹੀਂ, ਚੌਣਵੇਂ ਹਨ, ਉਹਨਾਂ ਦੀ ਮਾਨਤਾ ਰੱਦ ਕੀਤੀ ਜਾਵੇ: ਸੀਐਮ ਮਾਨ

ਦਿੱਲੀ (ਦ ਸਟੈਲਰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਮਹੀਨੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦਾਂ ਦੇ ਮਸਲੇ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਦੌਰਾਨ ਸੀਐਮ ਨੇ ਰਾਸ਼ਟਰਪਤੀ ਨੂੰ ਭਾਜਪਾ ‘ਚ ਸ਼ਾਮਲ ਹੋਏ ਸਾਰੇ 7 ਸਾਂਸਦਾਂ ਦੀ ਮਾਨਤਾ ਰੱਦ ਕਰਨ ਦੀ ਮੰਗ ਕੀਤੀ।

Advertisements

ਮੁਲਾਕਾਤ ਤੋਂ ਬਾਅਦ ਸੀਐਮ ਮਾਨ ਨੇ ਕਿਹਾ ਕਿ ਉਹਨਾਂ ਨੇ ਰਾਸ਼ਟਰਪਤੀ ਨੂੰ ਕਿਹਾ ਸੀ ਕਿ ਪੂਰੀ ਪਾਰਟੀ ਦੋ-ਤਿਹਾਈ ਬਹੁਮਤ ਨਾਲ ਕਿਸੇ ਹੋਰ ਪਾਰਟੀ ਨਾਲ ਰਲੇਵਾਂ ਕਰ ਸਕਦੀ ਹੈ, ਪਰ ਜੇਕਰ ਇੱਕ ਸਦਨ ​​ਦੇ ਸਿਰਫ਼ 6-7 ਲੋਕ ਹੀ ਅਜਿਹਾ ਕਰਨ ਤਾਂ ਇਹ ਮਨਮਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਹ ਲੋਕਤੰਤਰ ਦਾ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਪੰਜਾਬ ਵਿੱਚ 2 ਵਿਧਾਇਕ ਹਨ ਅਤੇ ਹੁਣ 6 ਰਾਜ ਸਭਾ ਸੰਸਦ ਮੈਂਬਰ ਹਨ, ਇਹ ਸੰਵਿਧਾਨ ਦਾ ਮਜ਼ਾਕ ਹੈ। ਉਹਨਾਂ ਨੇ ਸੰਵਿਧਾਨ ਵਿੱਚ ਸੋਧ ਕਰਕੇ ਵਾਪਸ ਬੁਲਾਉਣ ਦੇ ਅਧਿਕਾਰ ਦੀ ਮੰਗ ਕੀਤੀ ਸੀ। ਮਾਨ ਅੱਜ ਸਵੇਰੇ 3 ਵੋਲਵੋ ਬੱਸਾਂ ਵਿੱਚ 90 ਵਿਧਾਇਕਾਂ ਨਾਲ ਦਿੱਲੀ ਪਹੁੰਚੇ ਸਨ। 

ਸਾਂਸਦ ਰਾਘਵ ਚੱਢਾ ਵੱਲੋਂ 21 ਰਾਜਾਂ ਦੀ ਪੁਲਿਸ ਦੇ ਦਿੱਤੇ ਬਿਆਨ ‘ਤੇ ਸੀਐਮ ਮਾਨ ਨੇ ਕਿਹਾ ਕਿ, ਕੀ ਤੁਸੀਂ ਉਹਨਾਂ ਨੂੰ 21 ਰਾਜਾਂ ਦੀ ਪੁਲਿਸ ਨਾਲ ਧਮਕੀ ਦੇ ਰਹੇ ਹੋ, ਸਾਡੇ ਵਿਰੁੱਧ 21 ਐਫਆਈਆਰ ਦਰਜ ਕੀਤੀਆਂ ਜਾਣਗੀਆਂ? ਨਿਸ਼ਾਨਾ ਬਣਾਉਣ ਦੇ ਮੁੱਦੇ ‘ਤੇ ਮਾਨ ਨੇ ਕਿਹਾ ਕਿ ਸਾਰਿਆਂ ਦੀ ਵਾਰੀ ਆਵੇਗੀ ਪਰ ਸਭ ਕੁਝ ਕਾਨੂੰਨੀ ਤੌਰ ‘ਤੇ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ, “ਜੇਕਰ ਸਾਂਸਦਾਂ ਨੂੰ ਜਾਣਾ ਹੀ ਪੈਂਦਾ ਤਾਂ ਉਨ੍ਹਾਂ ਨੂੰ ਪਹਿਲਾਂ ਅਸਤੀਫਾ ਦੇ ਦੇਣਾ ਚਾਹੀਦਾ ਸੀ। ਆਮ ਆਦਮੀ ਪਾਰਟੀ ਕਿਸੇ ਹੋਰ ਨੂੰ ਭੇਜ ਸਕਦੀ ਸੀ। ਉਹ ਆਪਣੀ ਪਾਰਟੀ ਵਿੱਚੋਂ ਕਿਤੇ ਵੀ ਚੁਣੇ ਜਾ ਸਕਦੇ ਸਨ। ਉਹਨਾਂ ਨੇ ਸੰਵਿਧਾਨ ਵਿੱਚ ਸੋਧ ਕਰਕੇ ਵਾਪਸ ਬੁਲਾਉਣ ਦੇ ਅਧਿਕਾਰ ਦੀ ਮੰਗ ਕੀਤੀ ਹੈ। ਰਾਘਵ ਚੱਢਾ ਨੇ ਖੁਦ ਸੰਸਦ ਵਿੱਚ ਇਹ ਮੁੱਦਾ ਉਠਾਇਆ। ਲੋਕਾਂ ਨੇ ਇਨ੍ਹਾਂ ਵਿਧਾਇਕਾਂ ਨੂੰ ਚੁਣਿਆ ਅਤੇ ਚੁਣੇ ਹੋਏ ਵਿਧਾਇਕਾਂ ਨੇ ਬਾਅਦ ਵਿੱਚ ਉਨ੍ਹਾਂ ਨੂੰ ਰਾਜ ਸਭਾ ਵਿੱਚ ਭੇਜਿਆ। ਇਹ ਲੋਕਤੰਤਰ ਦਾ ਕਤਲ ਹੈ। ਇਹ ਚੁਣੇ ਹੋਏ ਨਹੀਂ, ਸਗੋਂ ਚੋਣਵੇਂ ਹਨ। ਪੰਜਾਬੀ ਅਜਿਹੇ ਵਿਸ਼ਵਾਸਘਾਤ ਨੂੰ ਬਰਦਾਸ਼ਤ ਨਹੀਂ ਕਰਦੇ।”

LEAVE A REPLY

Please enter your comment!
Please enter your name here