Wednesday, October 21, 2026
Home Hoshiarpur ਪਿੰਡ ਡੱਫਰ ‘ਚ ਉਤਸ਼ਾਹ ਨਾਲ ਮਨਾਇਆ ਗਿਆ ਭਾਰਤ ਰਤਨ ਡਾ. ਅੰਬੇਦਕਰ ਦਾ...

ਪਿੰਡ ਡੱਫਰ ‘ਚ ਉਤਸ਼ਾਹ ਨਾਲ ਮਨਾਇਆ ਗਿਆ ਭਾਰਤ ਰਤਨ ਡਾ. ਅੰਬੇਦਕਰ ਦਾ ਜਨਮ ਦਿਹਾੜਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਾ. ਭੀਮ ਰਾਓ ਅੰਬੇਦਕਰ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਜੀ ਦੇ  135ਵੇਂ ਜਨਮ ਦਿਵਸ ਨੂੰ ਸਮਰਪਤ ਇਸ ਪ੍ਰਭਾਵਸ਼ਾਲੀ ਪ੍ਰੋਗਰਾਮ ਪਿੰਡ ਡੱਫਰ ਵਿਖੇ ਪ੍ਰਧਾਨ ਕਰਮ ਸਿੰਘ ਤੇ ਸੱਮੁਚੀ ਟੀਮ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਡਾ. ਭੀਮ ਰਾਓ ਜੀ ਦੇ ਜੀਵਨ ਤੇ ਚਾਨਣਾ ਪਾਇਆ ਗਿਆ।

Advertisements

ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਡਾ. ਬਲਦੇਵ ਸਿੰਘ ਬੱਧਣ, ਡਾ. ਰਣਜੀਤ ਸਿੰਘ ਰਾਣਾ ਅਤੇ ਪ੍ਰਮੋਦ ਗਿੱਲ ਡੈਮੋਕਰੇਟਿਕ ਪ੍ਰਧਾਨ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਵਜੋਂ ਐਡਵੋਕੇਟ ਧਰਮਿੰਦਰ ਸਿੰਘ ਦਾਦਰਾ, ਵਿੱਕੀ ਜਲੋਟਾ ਇੰਨਜਾਰਜ ਪੰਜਾਬ ਐਂਡ ਹਿਮਾਚਲ ਬੇਗਮਪੂਰਾ ਟਾਇਗਰ ਫੋਰਸ, ਕੁਲਦੀਪ ਸਿੰਘ ਮਿੰਟੂ ਜਿਲ੍ਹਾਂ ਪ੍ਰੀਸ਼ਦ ਮੈਂਬਰ, ਲਾਲਾ ਦਾਤਾ, ਸਰਪੰਚ ਪਿੰਡ ਡੱਫਰ ਸਤਨਾਮ ਸਿੰਘ, ਹਰਜੀਤ ਸਿੰਘ ਬਾਜਾ ਚੱਕ, ਕੁਲਦੀਪ ਸਿੰਘ ਮੈਨੇਜਰ, ਰੇਸ਼ਮ ਲਾਲ, ਗੁਰਮੀਤ ਸਿੰਘ, ਪ੍ਰਕਾਸ਼ ਧੂਤ ਅਤੇ ਸਵਰਨ ਰੰਧਾਵਾ ਸ਼ਾਮਿਲ ਹੋਏ।

ਇਸ ਮੌਕੇ ਨਾਟਕ ਮੰਡਲੀ ਵੱਲੋਂ ਡਾ. ਭੀਮ ਰਾਓ ਤੇ ਇਕ ਨਾਟਕ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੇ ਗਏ। ਇਸ ਮੌਕੇ ਤੇ ਸਮਾਗਮ ਨੂੰ ਚਾਰ-ਚੰਨ ਲਗਾਉਣ ਲਈ ਗਾਇਕ ਮਲਕੀਤ ਬੁੱਲਾ ਵੀ ਪਹੁੰਚੇ ਅਤੇ ਉਹਨਾਂ ਨੇ ਆਪਣੀ ਗਾਇਕੀ ਨਾਲ ਸਾਰਿਆਂ ਦੀ ਵਾਹ-ਵਾਹੀ ਲੂੱਟੀ। ਪ੍ਰੋਗਰਾਮ ਦੇ ਅਖੀਰ ਵਿੱਚ ਆਏ ਹੋਏ ਮਹਿਮਾਨਾਂ ਦਾ ਸੁਸਾਇਟੀ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਸਨਮਾਨ ਕੀਤਾ ਗਿਆ। ਪ੍ਰਧਾਨ ਕਰਮ ਸਿੰਘ ਨੇ ਪ੍ਰੋਗਰਾਮ ਦੀ ਸਫਲਤਾ ਲਈ ਸਾਰਿਆਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here