Thursday, November 19, 2026
Home Punjab ਹਨੇਰੀ ਝੱਖੜ ਕਾਰਨ ਡਿੱਗਿਆ ਗਰੀਬ ਪਰਿਵਾਰ ਦਾ ਘਰ, ਸਰਕਾਰ ਅੱਗੇ ਮਦਦ ਦੀ...

ਹਨੇਰੀ ਝੱਖੜ ਕਾਰਨ ਡਿੱਗਿਆ ਗਰੀਬ ਪਰਿਵਾਰ ਦਾ ਘਰ, ਸਰਕਾਰ ਅੱਗੇ ਮਦਦ ਦੀ ਲਗਾਈ ਗੁਹਾਰ

ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਅੰਮ੍ਰਿਤਸਰ ਦੇ ਹਲਕਾ ਮਜੀਠਾ ਤੋਂ ਇਕ ਬਹੁਤ ਹੀ ਦੁਖਭਰੀ ਖ਼ਬਰ ਸਾਹਮਣੇ ਆਈ ਹੈ। ਜਿਥੇ ਬੀਤੀ ਦੇਰ ਰਾਤ ਹਨ੍ਹੇਰੀ-ਤੂਫਾਨ ਆਉਣ ਕਾਰਨ ਹਲਕਾ ਮਜੀਠਾ ਵਿੱਚ ਇੱਕ ਗਰੀਬ ਪਰਿਵਾਰ ਦਾ ਨਿਰਮਾਣ ਅਧੀਨ ਘਰ ਪੂਰੀ ਤਰ੍ਹਾਂ ਡਿੱਗ ਗਿਆ। 

Advertisements

ਜਾਣਕਾਰੀ ਅਨੁਸਾਰ, ਪਿੰਡ ਪਤਾਲਪੁਰੀ ਵਿੱਚ ਬੀਤੀ ਰਾਤ ਹਨੇਰੀ ਝੱਖੜ ਆਉਣ ਦੇ ਨਾਲ ਇੱਕ ਪਰਿਵਾਰ ਦਾ ਘਰ ਢਹਿ-ਢੇਰੀ ਹੋ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਨਵਾਂ ਘਰ ਬਣਾਇਆ ਜਾ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਨਵਾਂ ਘਰ ਬਣਾਉਣ ਲਈ ਕੁਝ ਪੈਸੇ ਅਸੀਂ ਆੜਤੀਏ ਕੋਲੋਂ 10 ਲੱਖ ਰੁਪਏ ਵਿਆਜ਼ ‘ਤੇ ਲਏ ਸੀ, ਜਦਕਿ ਪੰਜ ਕੁ ਲੱਖ ਰੁਪਏ ਉਨ੍ਹਾਂ ਕੋਲ ਸਨ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਬੜੇ ਖੁਸ਼ੀਆਂ ਤੇ ਚਾਵਾਂ ਦੇ ਨਾਲ ਘਰ ਬਣਾਇਆ ਜਾਂਦਾ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਬੱਚਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਸਾਡਾ ਵੱਡਾ ਨੁਕਸਾਨ ਹੋਇਆ ਹੈ। ਪਰਿਵਾਰ ਨੇ ਸਰਕਾਰ ਅੱਗੇ ਮਦਦ ਦੀ ਗੁਹਾਰ ਲਗਾਈ ਹੈ। ਪਿੰਡ ਵਾਸੀਆਂ ਨੇ ਵੀ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਪ੍ਰਸ਼ਾਸਨ ਤੋਂ ਸਹਾਇਤਾ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here