Sunday, October 18, 2026
Home Crime ਸਕੂਟਰੀ ਸਵਾਰ ਮਹਿਲਾ ਵਕੀਲ ਨੂੰ ਕਾਰ ਨੇ ਮਾਰੀ ਟੱਕਰ, ਹੋਈ ਮੌਤ

ਸਕੂਟਰੀ ਸਵਾਰ ਮਹਿਲਾ ਵਕੀਲ ਨੂੰ ਕਾਰ ਨੇ ਮਾਰੀ ਟੱਕਰ, ਹੋਈ ਮੌਤ

ਲੁਧਿਆਣਾ(ਦ ਸਟੈਲਰ ਨਿਊਜ਼)। ਲੁਧਿਆਣਾ ਵਿੱਚ ਬੀਤੀ ਕੱਲ੍ਹ ਸ਼ਾਮ ਇਕ ਸਕੂਟਰੀ ਸਵਾਰ ਮਹਿਲਾ ਵਕੀਲ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਇਹ ਔਰਤ ਜ਼ਿਲ੍ਹਾ ਕਚਿਹਰੀ ਤੋਂ ਕੰਮ ਖਤਮ ਕਰਕੇ ਆਪਣੀ ਐਕਟਿਵਾ ‘ਤੇ ਘਰ ਵਾਪਸ ਆ ਰਹੀ ਸੀ ਕਿ, ਉਦੋਂ ਹੀ ਇੱਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਮਾਰਨ ਤੋਂ ਬਾਅਦ ਕਾਰ ਉਸ ਨੂੰ 20 ਫੁੱਟ ਤੱਕ ਘਸੀਟ ਕੇ ਲੈ ਗਈ। ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ।

Advertisements

ਮ੍ਰਿਤਕ ਵਕੀਲ ਦੀ ਪਹਿਚਾਣ ਸ਼ਿਵਾਨੀ ਵਧਵਾ ਵਜੋਂ ਹੋਈ ਹੈ, ਜੋ ਹੈਬੋਵਾਲ ਡੇਅਰੀ ਕੰਪਲੈਕਸ ਦੀ ਵਸਨੀਕ ਸੀ। ਜ਼ਖਮੀ ਸ਼ਿਵਾਨੀ ਵਧਵਾ ਨੂੰ ਇੱਕ ਰਾਹਗੀਰ ਸੁਮਿਤ ਨੇ ਤੁਰੰਤ ਡੀਐਮਸੀ ਹਸਪਤਾਲ ਪਹੁੰਚਾਇਆ। ਹਾਲਾਂਕਿ, ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਹਿਲਾ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।

ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਤੇਜ਼ ਰਫ਼ਤਾਰ ਗ੍ਰੇ ਰੰਗ ਦੀ ਹੋਂਡਾ ਅਮੇਜ਼ ਕਾਰ ਨੇ ਲਾਪਰਵਾਹੀ ਨਾਲ ਮਹਿਲਾ ਵਕੀਲ ਦੀ ਐਕਟਿਵਾ ਨੂੰ ਟੱਕਰ ਮਾਰਦੀ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਔਰਤ ਸੜਕ ‘ਤੇ ਡਿੱਗ ਪਈ ਅਤੇ ਲਗਭਗ 20 ਫੁੱਟ ਤੱਕ ਘਸੀਟਦੀ ਗਈ।

LEAVE A REPLY

Please enter your comment!
Please enter your name here