Saturday, October 31, 2026
Home Crime ਪਟਿਆਲਾ ‘ਚ ਨੀਲੇ ਡਰੰਮ ‘ਚੋਂ ਮਿਲੀ ਕੁੜੀ ਦੀ ਲਾਸ਼

ਪਟਿਆਲਾ ‘ਚ ਨੀਲੇ ਡਰੰਮ ‘ਚੋਂ ਮਿਲੀ ਕੁੜੀ ਦੀ ਲਾਸ਼

ਪਟਿਆਲਾ (ਦ ਸਟੈਲਰ ਨਿਊਜ਼)। ਪਟਿਆਲਾ ਦੇ ਅਰਬਨ ਅਸਟੇਟ ਅਧੀਨ ਨੀਲੇ ਡਰੰਮ ਵਿੱਚੋਂ ਇੱਕ ਕੁੜੀ ਦੀ ਲਾਸ਼ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ। 

Advertisements

ਜਾਣਕਾਰੀ ਦਿੰਦੇ ਹੋਏ ਅਰਬਨ ਸਟੇਟ ਪੁਲਿਸ ਅਧਿਕਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਤੜਕਸਾਰ ਫੋਨ ‘ਤੇ ਸੂਚਨਾ ਮਿਲੀ ਕਿ ਡੀਸੀ ਡਬਲ ਪੋਲ ਦੇ ਨਜ਼ਦੀਕ ਇੱਕ ਡਰਮ ਦੇ ਵਿੱਚ ਕੋਈ ਇਨਸਾਨੀ ਲਾਸ਼ ਪਈ ਹੈ। ਮੌਕੇ ‘ਤੇ ਅਰਬਨ ਸਟੇਟ ਥਾਣਾ ਪੁਲਿਸ ਦੀ ਟੀਮ ਪਹੁੰਚੀ, ਜਿਸ ਤੋਂ ਬਾਅਦ ਦੇਖਿਆ ਕਿ ਇਸ ਨੀਲੇ ਰੰਗ ਦੇ ਡਰੰਮ ਦੇ ਵਿੱਚ ਇੱਕ 15 ਤੋਂ 20 ਸਾਲ ਦੀ ਉਮਰ ਦੀ ਨੌਜਵਾਨ ਕੁੜੀ ਦੀ ਲਾਸ਼ ਡਰੰਮ ਦੇ ਵਿੱਚ ਪਈ ਹੈ, ਜਿਸ ਤੋਂ ਬਾਅਦ ਫੋਰੈਂਸਿਕ ਟੀਮ ਵੀ ਉਥੇ ਪਹੁੰਚਦੀ ਹੈ ਅਤੇ ਆਸ ਪਾਸ ਦੇ ਸਬੂਤ ਇਕੱਠੇ ਕੀਤੇ ਜਾਂਦੇ ਹਨ।

ਗੁਰਵਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਇਸ ਅਣਪਛਾਤੀ ਕੁੜੀ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ। ਡੈਡ ਬੋਡੀ ਨੂੰ ਸਰਕਾਰੀ ਜਤਿੰਦਰਾ ਹਸਪਤਾਲ ਮੌਚਰੀ ਦੇ ਵਿੱਚ ਸ਼ਨਾਖਤ ਵਾਸਤੇ ਰੱਖਿਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁੜੀ ਦੇ ਹੱਥ ਉੱਤੇ ਨੇਹਾ ਨਾਮ ਦਾ ਇੱਕ ਟੈਟੂ ਬਣਿਆ ਹੋਇਆ ਦੂਸਰੀ ਬਾਂਹ ਉੱਤੇ ਇੱਕ ਦਿਲ ਦੇ ਨਿਸ਼ਾਨ ਦਾ ਵੀ ਟੈਟੂ ਬਣਿਆ ਹੋਇਆ।

LEAVE A REPLY

Please enter your comment!
Please enter your name here