Thursday, October 22, 2026
Home Punjab ਅਵਾਰਾ ਕੁੱਤੇ ਨੇ 4 ਸਾਲ ਦੇ ਮਾਸੂਮ ਨੂੰ ਬੁਰੀ ਤਰ੍ਹਾਂ ਨੋਚਿਆ, ਹਾਲਤ...

ਅਵਾਰਾ ਕੁੱਤੇ ਨੇ 4 ਸਾਲ ਦੇ ਮਾਸੂਮ ਨੂੰ ਬੁਰੀ ਤਰ੍ਹਾਂ ਨੋਚਿਆ, ਹਾਲਤ ਨਾਜੁਕ

ਗੁਰਦਾਸਪੁਰ (ਦ ਸਟੈਲਰ ਨਿਊਜ਼)। ਗੁਰਦਾਸਪੁਰ ਦੇ ਪਿੰਡ ਵਰਸੋਲਾ ਤੋਂ ਇਕ ਰੂਹ ਕੰਬਾਊ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਅਵਾਰਾ ਕੁੱਤੇ ਨੇ ਘਰ ਦੇ ਬਾਹਰ ਖੇਡ ਰਹੇ 4 ਸਾਲ ਦੇ ਮਾਸੂਮ ਬੱਚੇ ‘ਤੇ ਬੇਰਹਿਮੀ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਕੁੱਤੇ ਨੇ ਬੱਚੇ ਦੇ ਚਿਹਰੇ ਅਤੇ ਅੱਖ ਦੇ ਕੋਲ ਬੁਰੀ ਤਰ੍ਹਾਂ ਨੋਚ ਦਿੱਤਾ, ਜਿਸ ਕਾਰਨ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ।

Advertisements

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਬੱਚੇ ਦੀ ਮਾਤਾ ਕੰਚਨ ਅਤੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਦੁਪਹਿਰ ਵੇਲੇ ਘਰ ਵਿੱਚ ਮਹਿਮਾਨ ਆਏ ਹੋਏ ਸਨ। ਇਸੇ ਦੌਰਾਨ ਬੱਚੇ ਚਾਅ-ਚਾਅ ਵਿੱਚ ਘਰ ਦੇ ਮੁੱਖ ਗੇਟ ਦੇ ਬਾਹਰ ਖੜ੍ਹੀ ਸਕੂਟਰੀ ਕੋਲ ਚਲੇ ਗਏ ਅਤੇ ਉਸ ਉੱਪਰ ਬੈਠ ਗਏ। ਬੱਚੇ ਅਜੇ ਗਲੀ ਵਿੱਚ ਅੱਗੇ-ਪਿੱਛੇ ਵੀ ਨਹੀਂ ਗਏ ਸੀ ਕਿ ਘਰ ਦੇ ਬੂਹੇ ਅੱਗੇ ਹੀ ਇੱਕ ਅਵਾਰਾ ਕੁੱਤੇ ਨੇ ਮਾਸੂਮ ਬੱਚੇ ‘ਤੇ ਅਚਾਨਕ ਹਮਲਾ ਕਰ ਦਿੱਤਾ। ਕੁੱਤੇ ਨੇ ਬੱਚੇ ਦੇ ਚਿਹਰੇ ਨੂੰ ਆਪਣੇ ਜਬਾੜੇ ਵਿੱਚ ਜਕੜ ਲਿਆ। ਗਲੀ ਵਿੱਚ ਮੌਜੂਦ ਦੂਸਰੇ ਬੱਚਿਆਂ ਵੱਲੋਂ ਰੌਲਾ ਪਾਉਣ ਅਤੇ ਚੀਕਾਂ ਮਾਰਨ ਤੋਂ ਬਾਅਦ ਪਰਿਵਾਰ ਨੂੰ ਘਟਨਾ ਦਾ ਪਤਾ ਲੱਗਿਆ। 

ਜਦੋਂ ਪਰਿਵਾਰਿਕ ਮੈਂਬਰ ਬਾਹਰ ਆਏ ਤਾਂ ਬੱਚਾ ਪੂਰੀ ਤਰ੍ਹਾਂ ਖੂਨ ਨਾਲ ਲੱਥਪੱਥ ਸੀ। ਬੱਚੇ ਦੀ ਨਾਜ਼ੁਕ ਹਾਲਤ ਅਤੇ ਲਗਾਤਾਰ ਵਹਿ ਰਹੇ ਖੂਨ ਨੂੰ ਦੇਖਦਿਆਂ ਸਥਾਨਕ ਡਾਕਟਰ ਦੀ ਸਲਾਹ ‘ਤੇ ਉਸ ਨੂੰ ਤੁਰੰਤ ਸ਼ਹਿਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ।

ਹਸਪਤਾਲ ਦੇ ਡਾਕਟਰਾਂ ਅਨੁਸਾਰ ਕੁੱਤੇ ਨੇ ਬੱਚੇ ਨੂੰ ਬਹੁਤ ਬੁਰੀ ਤਰ੍ਹਾਂ ਵੱਢਿਆ ਹੈ। ਬੱਚੇ ਦੇ ਚਿਹਰੇ ਅਤੇ ਅੱਖ ਦੇ ਕੋਲ ਗੰਭੀਰ ਕੱਟ ਲੱਗੇ ਹਨ। ਜਿਸ ਕਾਰਨ ਡਾਕਟਰਾਂ ਵੱਲੋਂ ਬੱਚੇ ਨੂੰ ਸੁੰਨ ਕਰਕੇ ਕਈ ਟਾਂਕੇ ਲਗਾਏ ਗਏ ਹਨ ਅਤੇ ਐਂਟੀ-ਰੇਬੀਜ਼ ਇੰਜੈਕਸ਼ਨ ਲਗਾਏ ਗਏ ਹਨ। ਅੱਖਾਂ ਦੇ ਮਾਹਰ ਡਾਕਟਰਾਂ ਅਨੁਸਾਰ ਬੱਚੇ ਦੀ ਅੱਖ ਦਾ ਅੰਦਰੂਨੀ ਬਚਾਅ ਹੋ ਗਿਆ ਹੈ। ਪਰ ਜ਼ਖਮ ਬਹੁਤ ਡੂੰਘਾ ਹੈ। ਜ਼ਖਮੀ ਬੱਚਾ ਫਿਲਹਾਲ ਸਿਰਫ ਜੂਸ ਵਗੈਰਾ ਹੀ ਪੀ ਰਿਹਾ ਹੈ ਅਤੇ ਗੰਭੀਰ ਦਰਦ ਵਿੱਚ ਹੈ।

LEAVE A REPLY

Please enter your comment!
Please enter your name here