Sunday, October 4, 2026
Home Crime ਕਾਂਗਰਸੀ ਵਿਧਾਇਕ ਬਲਰਾਮ ਡਾਂਗੀ ਦੇ ਦਫ਼ਤਰ ’ਤੇ ਫਾਇਰਿੰਗ, ਜਾਂਚ ਜਾਰੀ  

ਕਾਂਗਰਸੀ ਵਿਧਾਇਕ ਬਲਰਾਮ ਡਾਂਗੀ ਦੇ ਦਫ਼ਤਰ ’ਤੇ ਫਾਇਰਿੰਗ, ਜਾਂਚ ਜਾਰੀ  

ਹਰਿਆਣਾ (ਦ ਸਟੈਲਰ ਨਿਊਜ਼)। ਕੱਲ੍ਹ ਦੇਰ ਰਾਤ ਮਹਿਮ ਕਸਬੇ ਵਿੱਚ ਕਾਂਗਰਸੀ ਵਿਧਾਇਕ ਬਲਰਾਮ ਡਾਂਗੀ ਦੇ ਦਫ਼ਤਰ ’ਤੇ ਗੋਲੀਆਂ ਚਲਾਈਆਂ ਗਈਆਂ ਹੈ। ਮਹਿਮ ਪੁਲੀਸ ਸਟੇਸ਼ਨ ਦੇ ਸਾਹਮਣੇ ਸਥਿਤ ਇਹ ਦਫ਼ਤਰ ਘਟਨਾ ਸਮੇਂ ਬੰਦ ਸੀ। ਪੁਲੀਸ ਨੇ ਅਹਾਤੇ ਵਿੱਚੋਂ ਸੀਸੀਟੀਵੀ ਡੀਵੀਆਰ ਨੂੰ ਜ਼ਬਤ ਕਰ ਲਿਆ ਹੈ ਅਤੇ ਜ਼ਿੰਮੇਵਾਰ ਵਿਅਕਤੀਆਂ ਦੀ ਪਹਿਚਾਣ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisements

ਘਟਨਾ ਦੀ ਪੁਸ਼ਟੀ ਕਰਦਿਆਂ ਡਾਂਗੀ ਨੇ ‘ਟ੍ਰਿਬਿਊਨ ਸਮੂਹ’ ਨੂੰ ਦੱਸਿਆ ਕਿ ਇਹ ਮਾਮਲਾ ਸ਼ਨੀਵਾਰ ਸਵੇਰੇ ਉਦੋਂ ਸਾਹਮਣੇ ਆਇਆ ਜਦੋਂ ਕੇਅਰਟੇਕਰ ਦਫ਼ਤਰ ਪਹੁੰਚਿਆ ਅਤੇ ਉਸ ਨੇ ਬਾਹਰਲੇ ਕੱਚ ਦੇ ਪੈਨ ਟੁੱਟੇ ਹੋਏ ਦੇਖੇ। ਨੇੜਿਓਂ ਜਾਂਚ ਕਰਨ ‘ਤੇ ਪਤਾ ਲੱਗਾ ਕਿ ਇਹ ਨੁਕਸਾਨ ਗੋਲੀਬਾਰੀ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਕੱਚ ‘ਤੇ ਚਾਰ ਤੋਂ ਪੰਜ ਗੋਲੀਆਂ ਦੇ ਨਿਸ਼ਾਨ ਪਾਏ ਗਏ ਹਨ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਸਥਿਤੀ ਦਾ ਜਾਇਜ਼ਾ ਲਿਆ। ਬਾਅਦ ਵਿੱਚ ਫੁਟੇਜ ਦੀ ਜਾਂਚ ਅਤੇ ਸਬੂਤ ਇਕੱਠੇ ਕਰਨ ਲਈ ਸੀਸੀਟੀਵੀ ਡੀਵੀਆਰ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ। ਡਾਂਗੀ ਇਸ ਪੜਾਅ ‘ਤੇ ਕਿਸੇ ‘ਤੇ ਸ਼ੱਕ ਨਹੀਂ ਕਰ ਰਹੇ ਹਨ ਅਤੇ ਉਨ੍ਹਾਂ ਕਿਹਾ ਕਿ ਹੁਣ ਇਹ ਪੁਲੀਸ ਜਾਂਚ ‘ਤੇ ਨਿਰਭਰ ਕਰਦਾ ਹੈ ਕਿ ਉਹ ਆਰੋਪੀਆਂ ਦੀ ਪਹਿਚਾਣ ਕਰੇ।

LEAVE A REPLY

Please enter your comment!
Please enter your name here