Sunday, October 11, 2026
Home Hoshiarpur ਸੀਮੇਂਟ ਨਾਲ ਲੱਦੇ ਟਰੱਕ ਨੂੰ ਟੂਰਿਸਟ ਬੱਸ ਨੇ ਮਾਰੀ ਟੱਕਰ, ਸੰਤੁਲਨ ਵਿਗੜਨ...

ਸੀਮੇਂਟ ਨਾਲ ਲੱਦੇ ਟਰੱਕ ਨੂੰ ਟੂਰਿਸਟ ਬੱਸ ਨੇ ਮਾਰੀ ਟੱਕਰ, ਸੰਤੁਲਨ ਵਿਗੜਨ ਕਾਰਨ ਪਲਟਿਆ

ਹੁਸ਼ਿਆਰਪੁਰ/ਹਰਿਆਨਾ (ਦ ਸਟੈਲਰ ਨਿਊਜ਼), ਰਿਪੋਰਟ-ਪਰਾਸ਼ਰ। ਕਸਬਾ ਹਰਿਆਨਾ ਵਿੱਖੇ ਬੀਤੀ ਰਾਤ ਹੁਸ਼ਿਆਰਪੁਰ-ਦਸੂਹਾ ਮੁੱਖ ਸੜਕ ਤੇ ਬਿਜਲੀ ਦਫਤਰ ਹਰਿਆਨਾ ਨਜ਼ਦੀਕ ਸੀਮੇਂਟ ਨਾਲ ਲੱਦਿਆ ਇੱਕ ਟਰੱਕ ਪਲਟ ਗਿਆ। ਮਿਲੀ ਜਾਣਕਾਰੀ ਮੁਤਾਬਕ ਟਰੱਕ ਨੰਬਰ ਐਚਪੀ 12 ਟੀ 9403 ਦੇ ਚਾਲਕ ਸ਼ੁਭਮ ਵਾਸੀ ਬਹਿਲ (ਬਿਲਾਸਪੁਰ) ਨੇ ਦੱਸਿਆ ਕਿ ਉਹ ਉਕਤ ਟਰੱਕ ਵਿੱਚ ਸੀਮੇਂਟ ਲੋਡ ਕਰਕੇ ਨਾਲਾਗੜ੍ਹ ਤੋਂ ਪਠਾਨਕੋਟ ਨੂੰ ਜਾ ਰਿਹਾ ਸੀ ਕਿ ਜਦੋਂ ਬੀਤੀ ਰਾਤ ਕਰੀਬ 2 ਵਜੇ ਉਹ ਕਸਬਾ ਹਰਿਆਨਾ ਦੇ ਬਿਜਲੀ ਦਫਤਰ ਨੇੜੇ ਪਹੁੰਚਿਆ ਤਾਂ ਉਸਦੇ ਅਨੁਸਾਰ ਉਸਦੇ ਟਰੱਕ ਨੂੰ ਅਣਪਛਾਤੀ ਟੂਰਿਸਟ ਬੱਸ ਵੱਲੋਂ ਸਾਇਡ ਮਾਰਨ ਕਾਰਨ ਉਸਦਾ ਟਰੱਕ ਬੇਕਾਬੂ ਹੋ ਗਿਆ ਅਤੇ ਸੜਕ ਕਿਨਾਰੇ ਦੇ ਕਈ ਦਰਖਤਾਂ ਨੂੰ ਤੋੜਦਾ ਹੋਇਆ ਟਰੱਕ ਪਲਟ ਗਿਆ।

Advertisements

ਉਹਨਾਂ ਦਸਿਆ ਕਿ ਹਾਦਸੇ ਵਿੱਚ ਟਰੱਕ ਦਾ ਕਾਫੀ ਨੁਕਸਾਨ ਹੋ ਗਿਆ ਹੈ  ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਦਸੇ ਕਾਰਨ ਟੁੱਟੇ ਦਰਖਤਾਂ ਦੇ ਸੜਕ ਵਿੱਚ ਡਿੱਗਣ ਕਾਰਨ ਆਵਜਾਹੀ ਪ੍ਰਭਾਵਿਤ ਹੋਈ। ਹਾਦਸੇ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਉਨ੍ਹਾਂ ਵੱਲੋਂ ਸੜਕ ਤੇ ਪਏ ਦਰਖਤਾਂ ਨੂੰ ਹਟਾਉਣ ਦੇ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ।

LEAVE A REPLY

Please enter your comment!
Please enter your name here