Saturday, October 17, 2026
Home Crime ਨੌਜ਼ਵਾਨ ਦਾ ਕਤਲ ਕਰਕੇ ਨਹਿਰ ਵਿੱਚ ਸੁੱਟੀ ਲਾਸ਼, ਪਰਿਵਾਰ ਨੇ ਲਗਾਇਆ ਜਾਮ...

ਨੌਜ਼ਵਾਨ ਦਾ ਕਤਲ ਕਰਕੇ ਨਹਿਰ ਵਿੱਚ ਸੁੱਟੀ ਲਾਸ਼, ਪਰਿਵਾਰ ਨੇ ਲਗਾਇਆ ਜਾਮ            

ਆਦਮਪੁਰ (ਦ ਸਟੈਲਰ ਨਿਊਜ਼)। ਆਦਮਪੁਰ ਵਿੱਚ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਥਾਣਾ ਬੁੱਲ੍ਹੋਵਾਲ ਦੇ ਪਿੰਡ ਤਾਰਾਗੜ੍ਹ ਦੇ ਇੱਕ ਨੌਜ਼ਵਾਨ ਦੀ ਲਾਸ਼ ਆਦਮਪੁਰ ਦੇ ਪਿੰਡ ਕਾਲਰਾ ਕੋਲ ਦੋਆਬਾ ਬਿਸਤ ਨਹਿਰ ਵਿੱਚੋਂ ਮਿਲੀ। ਪੁਲਿਸ ਵੱਲੋਂ ਕਾਰਵਾਈ ਵਿੱਚ ਦੇਰੀ ਕਰਨ ਕਾਰਨ ਨੌਜ਼ਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਅਤੇ ਪਿੰਡ ਵਾਸੀਆਂ ਨੇ ਜਲੰਧਰ ਥਾਣੇ ਦੇ ਸਾਹਮਣੇ ਨਾਰੇਬਾਜੀ ਕੀਤੀ ਅਤੇ ਜਲੰਧਰ- ਹੁਸ਼ਿਆਰਪੁਰ ਮੁੱਖ ਮਾਰਗ ਜਾਮ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਮਨਪ੍ਰੀਤ ਸਿੰਘ ਉਮਰ 33 ਸਾਲਾਂ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਚਾਚਾ ਅਮਰਜੀਤ ਸਿੰਘ ਨੇ ਦੱਸਿਆ ਕਿ 28 ਅਤੇ 29 ਜੂਨ ਦੀ ਰਾਤ ਨੂੰ ਮਨਪ੍ਰੀਤ ਘਰੋਂ ਨਿਕਲਿਆ ਅਤੇ ਸਵੇਰ ਤੱਕ ਵਾਪਸ ਨਹੀਂ ਆਇਆ ਅਤੇ ਉਹਨਾਂ ਨੇ ਉਸਦੇ ਗੁੰਮਸ਼ੁਦਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ।

Advertisements

ਉਹਨਾਂ ਦੱਸਿਆ ਕਿ ਮਨਪ੍ਰੀਤ ਦੀ ਲਾਸ਼ ਨਹਿਰ ਵਿੱਚ ਤੈਰਦੀ ਮਿਲੀ। ਜਦੋਂ ਉਹਨਾਂ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪੁਲਿਸ 2 ਘੰਟੇ ਬਾਅਦ ਮੌਕੇ ਤੇ ਪਹੁੰਚੀ। ਜਦੋਂ ਤੱਕ ਉਹਨਾਂ ਨੇ ਲਾਸ਼ ਨੂੰ ਨਹਿਰ ਵਿੱਚੋਂ ਕੱਢ ਲਿਆ ਸੀ। ਉਹਨਾਂ ਆਰੋਪ ਲਗਾਇਆ ਕਿ ਪੁਲਿਸ ਵੱਲੋਂ ਕੋਈ ਜਾਂਚ ਨਹੀਂ ਕੀਤੀ ਜਾ ਰਹੀ। ਉੱਥੇ ਹੀ ਸੜਕ ਜਾਮ ਹੋਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ਼ ਕੀਤਾ ਅਤੇ ਡੀਐੱਸਪੀ ਰਾਜੀਵ ਕੁਮਾਰ ਨੇ ਭਰੋਸਾ ਦਿੱਤਾ ਤੇ ਜਾਮ ਖੁਲਵਾਇਆ ਗਿਆ।

LEAVE A REPLY

Please enter your comment!
Please enter your name here