Tuesday, October 27, 2026
Home Hoshiarpur ਸੈਨਿਕ ਇੰਸਟੀਚਿਊਟ ਕੈਂਪਸ ਵਿਖੇ ਬੀਐਸਸੀ (ਆਈਟੀ), ਪੀਜੀਡੀਸੀਏ ਅਤੇ ਐਮਐਸਸੀ (ਆਈਟੀ) ਦੇ ਦਾਖਲੇ...

ਸੈਨਿਕ ਇੰਸਟੀਚਿਊਟ ਕੈਂਪਸ ਵਿਖੇ ਬੀਐਸਸੀ (ਆਈਟੀ), ਪੀਜੀਡੀਸੀਏ ਅਤੇ ਐਮਐਸਸੀ (ਆਈਟੀ) ਦੇ ਦਾਖਲੇ ਸ਼ੁਰੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋ ਜਿ਼ਲਾ ਰੱਖਿਆ ਸੇਵਾਵਾਂ ਭਲਾਈ ਦਫਤਰ, ਹੁਸਿ਼ਆਰਪੁਰ ਵਿਖੇ ਚਲਾਏ ਜਾ ਰਹੇ ਸਰਕਾਰੀ ਕਾਲਜ, ‘ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ’ ਜੋ ਆਈ. ਕੇ . ਜੀ . ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹੈ, ਵਿੱਚ ਸਾਬਕਾ ਸੈਨਿਕਾਂ / ਪੈਰਾਮਿਲਟਰੀ ਫੋਰਸ, ਐੱਸ.ਸੀ/ਬੀ.ਸੀ ਅਤੇ ਗਰੀਬ ਵਰਗ ਦੇ ਬੱਚਿਆਂ ਲਈ ਰੈਗੂਲਰ ਕੰਪਿਊਟਰ ਕੋਰਸ ਜਿਵੇ ਕਿ ਨ।ਛਫ(ਜ਼ੳ) ਬੀ.ਐਸ.ਸੀ.(ਆਈ.ਟੀ) (ਤਿੰਨ ਸਾਲਾ ਡਿਗਰੀ ਕੋਰਸ), ਸ਼ਭਣਙਂ ਪੀ.ਜੀ.ਡੀ.ਸੀ.ਏ. (ਇਕ ਸਾਲਾ ਡਿਪਲੋਮਾ ਕੋਰਸ) ਤੇ ਝ।ਛਫ(ਜ਼ੳ) ਐਮ.ਐਸ.ਸੀ. (ਆਈ.ਟੀ) (ਦੋ ਸਾਲਾ ਡਿਗਰੀ ਕੋਰਸ) ਸੈਸ਼ਨ 2026—2027 ਦੇ ਦਾਖਲੇ ਸ਼ੁਰੂ ਹੋ ਗਏ ਹਨ।ਇਸ ਤੋਂ ਇਲਾਵਾ ਅੱਜ ਦੇ ਯੁੱਗ ਅਨੁਸਾਰ ਹੋਰ ਕਈ ਸ਼ਾਰਟ ਟਰਮ ਕੋਰਸਜ਼ ਜ਼ੋ ਕਿ ਨ਼ਤਜਫ ਙਰਠਬਚਵਕਗ ਙਰਚਗਤਕ, ਂਜ਼, ਸ਼ਗਰਪਗ਼ਠਠਜਅਪ ਜਅ ਙਲ਼ਲ਼, ਕਲ ਣਕਤਜਪਅਜਅਪ ਅਤੇ ਅਗਨੀਵੀਰ ਵਿੱਚ ਭਰਤੀ ਹੋਣ ਸਬੰਧੀ ਕੋਰਸਾਂ ਲਈ ਵੀ ਦਾਖਲਾ ਚੱਲ ਰਿਹਾ ਹੈ।

Advertisements

ਇਹਨਾਂ ਕੋਰਸਾ ਦੀਆਂ ਸੀਟਾਂ ਲਿਮਟਿਡ ਹਨ।ਚਾਹਵਾਨ ਵਿਦਿਆਰਥੀ ਰੈਗੂਲਰ ਕੰਪਿਊਟਰ ਕੋਰਸਾ ਵਿਚ ਦਾਖਲੇ ਲਈ ਮਿਤੀ 22 ਮਈ 2026 ਤੋਂ 15 ਜੁਲਾਈ 2026 ਤੱਕ ਆਪਣੇ ਅਸਲ ਦਸਤਾਵੇਜਾਂ ਸਮੇਤ (ਸੋਮਵਾਰ ਤੋ ਸ਼ੁੱਕਰਵਾਰ) ਸਵੇਰੇ 9:00 ਵਜੇ ਤੋ 4:00 ਵਜੇ ਤੱਕ ਆ ਕੇ ਦਾਖਲਾ ਲੈ ਸਕਦੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਰਜਿਸਟਰਾਰ, ਨੋਡਲ ਦਫਤਰ ਨੇ ਦੱਸਿਆ ਕਿ ਬੀ.ਐਸ.ਸੀ. (ਆਈ.ਟੀ) ਕੋਰਸ ਲਈ ਘੱਟ ਤੋਂ ਘੱਟ ਵਿਦਿਅਕ ਯੋਗਤਾ 12 ਵੀ ਹੈ, ਪੀ.ਜੀ.ਡੀ.ਸੀ.ਏ. ਕੋਰਸ ਲਈ ਯੋਗਤਾ ਗਰੈਜੂਏਸ਼ਨ ਅਤੇ ਐਮ.ਐਸ.ਸੀ (ਆਈ.ਟੀ) ਲਈ ਯੋਗਤਾ ਪੀ.ਜੀ.ਡੀ.ਸੀ.ਏ./ਗਰੈਜੂਏਸ਼ਨ ਰੱਖੀ ਗਈ ਹੈ।ਇਹ ਸਾਰੇ ਕੋਰਸ ਯੂਨੀਵਰਸਿਟੀ ਨੋਰਮਸ ਅਨੁਸਾਰ ਕਰਵਾਏ ਜਾਂਦੇ ਹਨ ਜ਼ੋ ਕਿ ਭਵਿੱਖ ਵਿੱਚ ਵਿਦਿਆਰਥੀਆਂ ਨੂੰ ਪੈਰ੍ਹਾਂ ਤੇ ਖੜ੍ਹਾ ਕਰਨ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ। ਉਹਨ੍ਹਾਂ ਵਿਸ਼ੇਸ਼ ਤੋਰ ਤੇ ਜਾਣਕਾਰੀ ਦਿੱਤੀ ਕਿ ਇਹਨ੍ਹਾਂ ਕਾਲਜ਼ਾਂ ਤੋਂ ਪੜ੍ਹਾਈ ਕਰਕੇ ਅੱਜ ਬਹੁਤ ਸਾਰੇ ਵਿਦਿਆਰਥੀ ਸਰਕਾਰੀ ਸੰਸਥਾਵਾਂ ਵਿੱਚ ਉੱਚ ਅਹੁਦਿਆਂ ਤੇ ਤੈਨਾਤ ਹਨ ਅਤੇ ਇਹ ਕਾਲਜ ਲਈ ਅਤੇ ਇਲਾਕੇ ਦੇ ਲੋਕਾਂ ਲਈ ਬੜੀ ਫਖਰ ਵਾਲੀ ਗੱਲ ਹੈ। ਜੇਕਰ ਤੁਸੀਂ ਵੀ ਆਪਣੇ ਬੱਚੇ ਨੂੰ ਪੈਰ੍ਹਾਂ ਤੇ ਖੜਾ ਦੇਖਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਸਥਾ ਵਿਖੇ ਪਹੁੰਚ ਕੇ ਜਾਣਕਾਰੀ ਪ੍ਰਾਪਤ ਕਰੋ। ਇਸ ਸੰਸਥਾ ਵਿੱਚ ਕੋਈ ਟਿਊਸ਼ਨ ਫੀਸ ਨਹੀਂ ਲਈ ਜਾਣੀ, ਬਿਲਕੁੱਲ ਨਾ—ਮਾਤਰ ਸਿਰਫ ਯੂਨੀਵਰਸਿਟੀ ਦੇ ਖਰਚੇ ਹੀ ਅਦਾ ਕਰਕੇ ਪੜ੍ਹਾਈ ਪੂਰੀ ਕਰਨ ਦੀ ਸਹੂਲਤ ਹੈ ਅਤੇ ਜਿਸ ਲਈ ਯੋਗ ਸਟਾਫ ਭਰਤੀ ਕੀਤਾ ਗਿਆ ਹੈ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰ: 98157—05178, 94653—95042 ਅਤੇ 01882—246812 ਤੇ ਸੰਪਰਕ ਕੀਤਾ ਜਾ ਸਕਦਾ ਹੈ। ਹਰ ਰੈਗੂਲਰ ਕੋਰਸ ਵਿੱਚ ਸਿਰਫ 30 ਸੀਟਾਂ ਸੀਮਤ ਹਨ।

LEAVE A REPLY

Please enter your comment!
Please enter your name here