Wednesday, October 14, 2026
Home Crime ਜਿਮ ਟ੍ਰੇਨਰ ਤੇ ਚੱਲੀਆਂ ਗੋਲੀਆਂ, ਇਲਾਕੇ ‘ਚ ਦਹਿਸ਼ਤ ਦਾ ਮਾਹੌਲ

ਜਿਮ ਟ੍ਰੇਨਰ ਤੇ ਚੱਲੀਆਂ ਗੋਲੀਆਂ, ਇਲਾਕੇ ‘ਚ ਦਹਿਸ਼ਤ ਦਾ ਮਾਹੌਲ

ਪਟਿਆਲਾ (ਦ ਸਟੈਲਰ ਨਿਊਜ਼)। ਪਟਿਆਲਾ ਦੇ ਐਸਐਸਟੀ ਨਗਰ ਨਗਰ ਇਲਾਕੇ ਵਿੱਚ ਦਿਨ-ਦਿਹਾੜੇ ਇੱਕ ਜਿਮ ਟ੍ਰੇਨਰ ‘ਤੇ ਗੋਲੀਆਂ ਚਲਾਈਆਂ ਗਈਆਂ। ਗਣੀਮਤ ਇਹ ਰਹੀ ਕਿ ਜਿਮ ਟ੍ਰੇਨਰ ਦੀ ਜਾਨ ਬਚ ਗਈ। ਦੱਸਿਆ ਜਾ ਰਿਹਾ ਹੈ ਕਿ ਚਲਾਈ ਗਈ ਇੱਕ ਗੋਲੀ ਉਸ ਦੀ ਗੱਡੀ ਵਿੱਚ ਲੱਗੀ ਅਤੇ ਉੱਥੇ ਹੀ ਫਸ ਗਈ। ਪੀੜਤ ਜਿੰਮ ਟ੍ਰੇਨਰ ਨੇ ਦੱਸਿਆ ਕਿ ਉਹ ਜਿਮ ਤੋਂ ਵਾਪਸ ਆਪਣੇ ਘਰ ਵੱਲ ਆ ਰਿਹਾ ਸੀ, ਜਦੋਂ ਪਿੱਛੋਂ ਇੱਕ ਚਿੱਟੇ ਰੰਗ ਦੀ ਫੋਰਚੂਨਰ ਆਈ। ਕਾਰ ਸਵਾਰਾਂ ਨੇ ਪਹਿਲਾਂ 2 ਤੋਂ 3 ਹਵਾਈ ਫਾਇਰ ਕੀਤੇ ਅਤੇ ਇਸ ਤੋਂ ਬਾਅਦ ਉਸ ਦੀ ਗੱਡੀ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀ ਚਲਾ ਦਿੱਤੀ। ਜਿਮ ਟ੍ਰੇਨਰ ਦੇ ਮੁਤਾਬਕ ਫੋਰਚੂਨਰ ਵਿੱਚ 4 ਵਿਅਕਤੀ ਸਵਾਰ ਸਨ, ਜਿਨ੍ਹਾਂ ਨੇ ਪੁਲਿਸ ਵਰਗੀ ਵਰਦੀ ਪਾਈ ਹੋਈ ਸੀ ਤੇ ਇੱਕ ਨੇ ਸਫਾਰੀ ਸੂਟ ਪਾਇਆ ਹੋਇਆ ਸੀ। 

Advertisements

ਫਾਇਰਿੰਗ ਦੀ ਆਵਾਜ਼ ਸੁਣ ਕੇ ਇਲਾਕੇ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ। ਸੂਚਨਾ ਮਿਲਣ ਉਪਰੰਤ ਥਾਣਾ ਲਾਹੌਰੀ ਗੇਟ ਦੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਹ ਘਟਨਾ ਦੁਪਹਿਰ ਕਰੀਬ 2 ਤੋਂ 2:30 ਵਜੇ ਦਰਮਿਆਨ ਵਾਪਰੀ ਦੱਸੀ ਜਾ ਰਹੀ ਹੈ। ਮੌਕੇ ‘ਤੇ ਪਹੁੰਚੇ ਥਾਣਾ ਲਾਹੌਰੀ ਗੇਟ ਦੇ ਐਸਐਚਓ ਸੌਰਭ ਸਬਰਵਾਲ ਨੇ ਕਿਹਾ ਕਿ ਪੁਲਿਸ ਵੱਲੋਂ ਘਟਨਾ ਦੇ ਸਾਰੇ ਤੱਥਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here