Tuesday, October 27, 2026
Home Punjab ਨਹਾਉਂਦੇ ਸਮੇਂ ਭਾਖੜਾ ਨਹਿਰ ‘ਚ ਰੁੜ੍ਹੇ 5 ਦੋਸਤ, 2 ਦੀ ਮੌਤ

ਨਹਾਉਂਦੇ ਸਮੇਂ ਭਾਖੜਾ ਨਹਿਰ ‘ਚ ਰੁੜ੍ਹੇ 5 ਦੋਸਤ, 2 ਦੀ ਮੌਤ

ਪਟਿਆਲਾ (ਦ ਸਟੈਲਰ ਨਿਊਜ਼)। ਪਟਿਆਲਾ ਵਿੱਚ ਨਾਭਾ ਰੋਡ ‘ਤੇ ਭਾਖੜਾ ਨਹਿਰ ਵਿੱਚ 5 ਦੋਸਤਾਂ ਨਾਲ ਵੱਡਾ ਹਾਦਸਾ ਵਾਪਰਿਆ। ਨਹਿਰ ਦੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹਣ ਕਾਰਨ 5 ਵਿਚੋਂ 2 ਦੋਸਤਾਂ ਦੀ ਮੌਤ ਹੋ ਗਈ। ਘਟਨਾ ਦੇਰ ਸ਼ਾਮ ਦੀ ਦੱਸੀ ਜਾ ਰਹੀ ਹੈ, ਜਦੋਂ 5 ਨੌਜਵਾਨਾਂ ਦੇ ਨਹਿਰ ਵਿੱਚ ਨਹਾਉਣ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਨਹਿਰ ਵਿੱਚੋਂ ਬਚਾਏ ਗਏ ਪ੍ਰਦੀਪ ਤੇ ਪਰਮਵੀਰ ਨੇ ਦੱਸਿਆ ਕਿ ਉਹ ਕੁਲ ਪੰਜ ਦੋਸਤ ਭਾਖੜਾ ਨਹਿਰ ਵਿੱਚ ਨਹਾਉਣ ਪਹੁੰਚੇ ਸਨ। ਇਸੇ ਦੌਰਾਨ ਪਾਣੀ ਦੇ ਤੇਜ਼ ਵਹਾਅ ਵਿੱਚ ਉਨ੍ਹਾਂ ਦੇ ਦੋ ਦੋਸਤ ਡੁੱਬ ਗਏ।

Advertisements

ਡੁੱਬਣ ਵਾਲੇ ਨੌਜਵਾਨ ਸਲੇਮਪੁਰ ਜੱਟਾਂ ਪਟਿਆਲਾ ਤੇ ਕਰਹਾਲੀ ਸਾਹਬ ਪਿੰਡ ਦੇ ਰਹਿਣ ਵਾਲੇ ਹਨ। ਮ੍ਰਿਤਕ ਕਰਮਜੀਤ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਸ ਦੇ ਪਿਤਾ ਦਾ ਇੱਕ ਸਾਲ ਪਹਿਲਾਂ ਦਿਹਾਂਤ ਹੋ ਚੁੱਕਾ ਸੀ ਅਤੇ ਉਹ ਆਪਣੀਆਂ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਘਰ ਵਿੱਚ ਮਾਤਮ ਦਾ ਮਾਹੌਲ ਹੈ ਅਤੇ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੂਜੇ ਨੌਜਵਾਨ ਦੀ ਭਾਲ ਜਾਰੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਭੋਲੇ ਸ਼ੰਕਰ ਗੋਤਾਖੋਰ ਸੁਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ 5 ਨੌਜਵਾਨ ਨਹਿਰ ‘ਚ ਰੁੜ੍ਹੇ ਸਨ, ਜਿਨ੍ਹਾਂ ਵਿਚੋਂ ਤੁਰੰਤ 3 ਨੌਜਵਾਨਾਂ ਨੂੰ ਬਚਾਅ ਲਿਆ ਗਿਆ, ਪਰੰਤੂ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ।

LEAVE A REPLY

Please enter your comment!
Please enter your name here