ਹਰਨੇਕ ਮਹਿਮਾ ਤੇ ਪੁਲਿਸ ਨੇ ਸਰਕਾਰ ਦੇ ਇਸ਼ਾਰਿਆਂ ਤੇ ਝੂਠਾ ਪਰਚਾ ਕੀਤਾ ਹੈ: ਬਾਜਵਾ/ਸੈਦੋਵਾਲ/ਹਰਭਜਨ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸ਼ਹਿਰੀ ਪ੍ਰਧਾਨ ਨਾਰਬੀਰ ਸਿੰਘ ਬਾਜਵਾ,ਬਲਾਕ ਪ੍ਰਧਾਨ ਰਾਣਾ ਸੈਦੋਵਾਲ ਅਤੇ ਹਰਭਜਨ ਸਿੰਘ ਮੰਸੂਰਵਾਲ ਦੋਨਾਂ ਨੇ ਜ਼ੀਰਾ ਵਿਖੇ ਸੰਘਰਸ਼ ਕਰ ਰਹੇ ਹਰਨੇਕ ਸਿੰਘ ਮਹਿਮਾ ਪ੍ਰਧਾਨ ਫਿਰੋਜ਼ਪੁਰ ਤੇ ਨਾਜਾਇਜ਼ ਅਤੇ ਝੂਠਾ ਪਰਚਾ ਦੇਣ ਤੇ ਨਿਖੇਦੀ ਕੀਤੀ ਹੈ ਹੈ

Advertisements

ਕਪੂਰਥਲਾ ਦੇ ਆਗੂਆਂ ਨੇ ਪੁਲਿਸ ਅਤੇ ਸਰਕਾਰ ਦੀ ਘੋਰ ਨਿੰਦਾ ਕਰਦਿਆਂ ਕਿਹਾ ਕਿ ਜਦੋ ਸਾਡੇ ਪ੍ਰਧਾਨ ਹਰਨੇਕ ਸਿੰਘ ਮਹਿਮਾ ਨੇ ਹੋ ਰਹੇ ਜ਼ੁਲਮ ਤੇ ਜਬਰ ਅੱਗੇ ਇਹਨਾਂ ਦੀ ਇਕ ਨਹੀਂ ਸੁਣੀ ਤੇ ਪੁਲਿਸ ਨੇ ਸਰਕਾਰ ਦੇ ਇਸ਼ਾਰਿਆਂ ਤੇ ਝੂਠਾ ਪਰਚਾ ਕਰ ਦਿੱਤਾ ਹੈ ਇਸ ਪਰਚੇ ਨਾਲ ਸਾਡਾ ਮਨੋਬਲ ਡਿੱਗੇਗਾ ਨਹੀਂ ਸਗੋਂ ਇਸ ਮੁਹਿੰਮ ਦੇ ਜਿੱਤਣ ਵਿੱਚ ਹੋਰ ਵੀ ਹੋਂਸਲਾ ਵਧਾਵੇਗਾ ਇਸ ਮੌਕੇ ਬਾਜਵਾ , ਸੈਦੋਵਾਲ ਤੇ ਹਰਭਜਨ ਸਿੰਘ ਨੇ ਪ੍ਰਧਾਨ ਹਰਨੇਕ ਸਿੰਘ ਮਹਿਮਾ ਨੂੰ ਭਰੋਸਾ ਦਿਵਾਇਆ ਕਿ ਭਾਕਿਯੂ ਦੇ ਸਾਰੇ ਅਹੁਦੇਦਾਰ ਤੇ ਮੇਮ੍ਬਰ ਤੁਹਾਡੇ ਨਾਲ ਮੋਢੇ ਨਾਲ ਮੋਡਾ ਜੋੜਕੇ ਖੜੇ ਹਨ ਤੇ ਇਸ ਸੰਘਰਸ਼ ਨੂੰ ਜਿੱਤ ਕੇ ਸਾਹ ਲੈਣਾ ਹੈ 

LEAVE A REPLY

Please enter your comment!
Please enter your name here