Tuesday, October 27, 2026
Home International USA ‘ਚ 18,000 ਭਾਰਤੀ ਹੋਣਗੇ ਡਿਪੋਰਟ, ਭਾਰਤੀਆਂ ਨੂੰ ਅਪੀਲ ਕਰਨ ਦਾ ਵੀ...

USA ‘ਚ 18,000 ਭਾਰਤੀ ਹੋਣਗੇ ਡਿਪੋਰਟ, ਭਾਰਤੀਆਂ ਨੂੰ ਅਪੀਲ ਕਰਨ ਦਾ ਵੀ ਨਹੀ ਮਿਲੇਗਾ ਮੌਕਾ

ਦਿੱਲੀ (ਦ ਸਟੈਲਰ ਨਿਊਜ਼)। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡਿਪੋਰਟੇਸ਼ਨਲਈ ਵੱਡੀ ਮੁਹਿੰਮ ਸ਼ੁਰੂ ਕਰਨ ਦੀ ਤਿਆਰੀ ਕਰ ਦਿੱਤੀ ਹੈ। ਅਮਰੀਕਾ ਵਿੱਚ 18,000 ਗੈਰ-ਦਸਤਾਵੇਜ਼ੀ ਭਾਰਤੀ ਨਿਸ਼ਾਨੇ ‘ਤੇ ਹਨ। ਇਸ ਵਾਰ ਵੀ ਟਰੰਪ ਪ੍ਰਸ਼ਾਸਨ ਡਿਪੋਰਟੇਸ਼ਨ ਲਈ ਫੌਜੀ ਜਹਾਜ਼ਾਂ ਦੀ ਵਰਤੋਂ ਕਰਨ ਦੀ ਤਿਆਰੀ ਵਿੱਚ ਹੈ, ਜੋ ਕਿ ਉਸਦੀ ਸਖ਼ਤ ਇਮੀਗ੍ਰੇਸ਼ਨ ਨੀਤੀ ਦੀ ਸਭ ਤੋਂ ਪ੍ਰਮੁੱਖ ਉਦਾਹਰਣ ਬਣ ਗਿਆ ਹੈ। ਗੈਰ-ਦਸਤਾਵੇਜ਼ੀ ਭਾਰਤੀਆਂ ਕੋਲ ਅਪੀਲ, ਪਟੀਸ਼ਨ ਜਾਂ ਵਕੀਲ ਦਾ ਕੋਈ ਮੌਕਾ ਨਹੀਂ ਹੋਵੇਗਾ। ਟਰੰਪ ਦੀਆਂ ਇਮੀਗ੍ਰੇਸ਼ਨ ਕਸਟਮਜ਼ ਅਤੇ ਇਨਫੋਰਸਮੈਂਟ (ICE) ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।

Advertisements

ਟਰੰਪ ਪ੍ਰਸ਼ਾਸਨ ਨੇ ਡਿਪੋਰਟ ਕਰਨ ਵਾਲੇ ਪ੍ਰਵਾਸੀਆਂ ਨੂੰ ਰੱਖਣ ਲਈ ਐਲ ਪਾਸੋ ਵਿੱਚ ਇੱਕ ਅਤੇ ਕੈਲੀਫੋਰਨੀਆ ਵਿੱਚ ਦੋ ਵੇਅਰਹਾਉਸ ਖਰੀਦੇ ਹਨ। ਇਨ੍ਹਾਂ ‘ਤੇ ਲਗਭਗ 16,500 ਕਰੋੜ ਰੂਪਰ ਖਰਚ ਕੀਤੇ ਗਏ ਹਨ। ਇਨ੍ਹਾਂ ਨੂੰ ਡਿਟੇਂਸ਼ਨ ਸੈਂਟਰਾਂ ਵਿੱਚ ਬਦਲ ਕੇ ICE ਨੂੰ ਸੌਂਪ ਦਿੱਤਾ ਗਿਆ ਹੈ। ਇੱਥੇ ਲਗਭਗ 12,000 ਪ੍ਰਵਾਸੀਆਂ ਨੂੰ ਰੱਖਿਆ ਜਾ ਰਿਹਾ ਸੀ।

ਨਿਊਯਾਰਕ ਦੇ ਇਮੀਗ੍ਰੇਸ਼ਨ ਵਕੀਲ ਗ੍ਰੇਗ ਸਿਸਕਿੰਡ ਕਹਿੰਦੇ ਹਨ, “ਮੈਂ 30 ਸਾਲਾਂ ਤੋਂ ਪ੍ਰਵਾਸੀਆਂ ਦੇ ਕੇਸ ਲੜ ਰਿਹਾ ਹਾਂ। ਕਿਸੇ ਵੀ ਗੈਰ-ਦਸਤਾਵੇਜ਼ੀ ਪ੍ਰਵਾਸੀ ਨੂੰ ਆਪਣਾ ਕੇਸ ਪੇਸ਼ ਕਰਨ ਦਾ ਮੌਕਾ ਮਿਲਦਾ ਹੈ, ਪਰ ਹੁਣ ICE ਦੇ ਛਾਪਿਆਂ ਤੋਂ ਬਾਅਦ, ਲੋਕਾਂ ਨੂੰ ਸਿੱਧੇ ਨਜ਼ਰਬੰਦੀ ਕੇਂਦਰਾਂ ਵਿੱਚ ਭੇਜਿਆ ਜਾ ਰਿਹਾ ਹੈ।” ਉਹ ਕਹਿੰਦੇ ਨੇ ਕਿ ਅਮਰੀਕਾ ਵਿੱਚ ਸੰਘੀ ਪ੍ਰਣਾਲੀ ਦੇ ਕਾਰਨ, ਹਰੇਕ ਰਾਜ ਵਿੱਚ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਵੱਖੋ-ਵੱਖਰੇ ਕਾਨੂੰਨ ਹਨ, ਪਰ ICE ਕਿਸੇ ਵੀ ਰਾਜ ਵਿੱਚ ਜਾ ਕੇ ਕਾਰਵਾਈ ਕਰ ਰਿਹਾ ਹੈ।

LEAVE A REPLY

Please enter your comment!
Please enter your name here