ਨਾਬਾਰਡ ਨੇ ਸੈਲਫ ਹੈਲਪ ਗਰੁੱਪਾਂ ਨੂੰ ਵੰਡੇ 26 ਲੱਖ 25 ਹਜ਼ਾਰ ਦੇ ਕਰਜੇ

unnamed
ਹੁਸ਼ਿਆਰਪੁਰ, 18 ਜੁਲਾਈ: ਨਾਬਾਰਡ ਵੱਲੋਂ ਸੈਲਫ ਹੈਲਪ ਗੁੱਰਪਾਂ ਨੂੰ ਵੱਖ-ਵੱਖ ਕੰਮਾਂ ਲਈ 26 ਲੱਖ 25 ਹਜ਼ਾਰ ਰੁਪਏ ਦੇ ਕਰਜੇ ਵੰਡਣ ਲਈ ਇੱਕ ਸਮਾਰਹੋ ਦਾ ਆਯੋਜਨ ਕੀਤਾ ਗਿਆ। ਸਮਾਰੋਹ ਵਿੱਚ ਨਾਬਾਰਡ ਦੇ ਮੁੱਖ ਮਹਾ ਪ੍ਰਬੰਧਕ ਡਾ ਪੀ ਐਮ ਘੋਲੇ ,ਮਹਾ ਪ੍ਰਬੰਧਕ ਸ੍ਰੀ ਏ ਕੇ ਪਸਰੀਜਾ,  ਉਪ ਮਹਾ ਪ੍ਰਬੰਧਕ ਸ੍ਰੀ ਡੀ ਕੇ ਗੁਪਤਾ,  ਪੰਜਾਬ ਨੈਸ਼ਨਲ ਬੈਂਕ ਦੇ ਉਪ ਮਹਾਂ ਪ੍ਰਬੰਧਕ ਸ੍ਰੀਕਾਂਤ ਸ਼ਰਮਾ,  ਸੈਟਰਲ ਕੋਅਪਰੇਟਿਵ ਬੈਂਕ ਦੇ ਕਾਰਜਕਾਰੀ ਨਿਰਦੇਸ਼ ਪਰਮਿੰਦਰ ਸਿੰਘ ਪਨੂੰ,  ਜ਼ਿਲ੍ਹਾ ਮੈਨਜਰ ਸ੍ਰੀ ਮੋਹਨ ਲਾਲ,  ਚੀਫ ਲੀਡ ਜ਼ਿਲ੍ਹਾ ਮੈਨਜਰ ਸ੍ਰੀ ਆਰ ਸੀ ਸ਼ਰਮਾ,  ਪੰਜਾਬ ਗਾ੍ਰਮੀਣ ਬੈਂਕ ਦੇ ਰਿਜਨਲ ਮੈਨਜਰ ਸ੍ਰੀ ਜਸਵੀਰ ਸਿੰਘ,  ਖੇਤੀਬਾੜੀ ਵਿਕਾਸ ਬੈਂਕ ਦੇ ਮਹਾ ਪ੍ਰਬੰਧਕ ਸੁਰਿੰਦਰ ਸਿੰਘ ਅਤੇ ਨਾਬਾਰਡ ਤੋਂ ਡੀ ਡੀ ਐਮ ਇੰਦਰਜੀਤ ਕੌਰ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮਹਾ ਪ੍ਰਬੰਧਕ ਡਾ ਪੀ ਐਮ ਘੋਲੇ ਨੇ ਕਿਹਾ ਕਿ  ਮਹਿਲਾ ਸੈਲਫ ਹੈਲਪ ਗਰੁਪ ਸਕੀਮ ਅਧੀਨ  ਪੰਜਾਬ ਦੇ ਸਿਰਫ ਇਕ ਹੀ ਜ਼ਿਲ੍ਹੇ ਹੁਸ਼ਿਆਰਪੁਰ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸਕੀਮ ਨੂੰ ਚਲਾਉਣ ਦੇ ਲਈ ਨਾਬਾਰਡ ਵੱਲੋਂ ਦੋ ਐਨ. ਜੀ. ਓ. ਸਰਵਜਨ ਗਾ੍ਰਮੀਣ ਵਿਕਾਸ ਸੰਸਥਾਨ ਅਤੇ ਮਹੀਲਾ ਜਾ੍ਰਗਤੀ  ਸਵੈ ਸੇਵੀ ਸੰਸਥਾ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਉਦੇਸ਼ 1800 ਗਰੁਪ ਬਣਾ ਕੇ ਬੈਂਕਾਂ ਦੇ ਨਾਲ ਜੋੜਨਾ ਹੈ ਅਤੇ ਮਹਿਲਾਵਾਂ ਨੂੰ ਟ੍ਰੇਨਿੰਗ ਦੇ ਕੇ ਉਨ੍ਹਾਂ ਨੂੰ ਰੋਜਗਾਰ ਦੇ ਅਵਸਰ ਮੁਹੱਈਆ ਕਰਵਾ ਕੇ ਆਤਮ ਨਿਰਭਰ ਬਣਾਉਣ ਹੈ।  ਸਮਾਗਮ ਦੌਰਾਨ ਸ੍ਰੀ ਏ ਕੇ ਪਸਰੀਜਾ ਨੇ ਬੈਂਕ ਦੀ ਸਲਾਂਘਾ ਕਰਦੇ ਹੋਏ ਕਿਹਾ ਕਿ ਸੈਲਫ ਹੈਲਪ ਗਰੁਪਾਂ ਨੂੰ ਆਰਥਿਕ ਤੌਰ ਦੇ ਯੋਗ ਬਣਾਉਣਾ ਵੀ ਇਕ ਸਮਾਜਿਕ ਸੇਵਾ ਹੈ। ਨਾਬਾਰਡ ਵੱਲੋਂ ਸੈਲਫ ਹੈਲਪ ਗਰੁੱਭਾਂ ਨੂੰ ਬਹੁਤ ਘੱਟ ਦਰਾਂ ‘ਤੇ ਕਰਜੇ ਮੁਹੱਈਆ ਕਰਵਾ ਕੇ ਸਹਾਇਤਾ ਕੀਤੀ ਜਾ ਰਹੀ ਹੈ। ਪੰਜਾਬ ਨੈਸ਼ਨਲ ਬੈਂਕ ਦੇ ਉਪ ਮਹਾ ਪ੍ਰਬੰਧਕ ਸ੍ਰੀ ਕਾਂਤ ਸਰਮਾ ਨੇ ਕਿਹਾ ਕਿ ਦੇਸ਼ ਦੇ ਵਿਕਾਸ ਲਈ ਮਹਿਲਾਵਾਂ ਦੀ ਹਿੱਸੇਦਾਰੀ ਅਤਿ ਜਰੂਰੀ ਹੈ।  ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਮਹਿਲਾ ਆਰਥਿਕ ਅਤੇ ਸਮਾਜਿਕ ਤੌਰ ‘ਤੇ ਮਜਬੂਤ ਹੋਵੇ। ਇਸ ਦੌਰਾਨ  ਚੀਫ ਲੀਡ ਜ਼ਿਲ੍ਹਾ ਮੈਨਜਰ ਸ੍ਰੀ ਆਰ ਸੀ ਸਰਮਾ ਅਤੇ ਪੰਜਾਬ ਗਾ੍ਰਮੀਣ ਬੈਂਕ ਦੇ ਰਿਜਨਲ ਮੈਨੇਜਰ ਸ੍ਰੀ ਜਸਬੀਰ ਸਿੰਘ ਨੇ ਸੈਲਫ ਹੈਲਪ ਗਰੁਪਾਂ ਦੀਆਂ ਮਹਿਲਾਵਾਂ ਨੂੰ ਹਰ ਤਰਾਂ ਦੀ ਸਹਾਇਤਾ  ਮੁਹੱਈਆ ਕਰਾਉਣ ਦਾ ਭਰੋਸਾ ਦਿੱਤਾ।  ਕੋਅਪਰੇਟਿਵ ਦੇ ਕਾਰਜਕਾਰੀ ਨਿਰਦੇਸ਼ ਪਰਮਿੰਦਰ ਸਿੰਘ ਪੰਨੂੰ ਨੇ ਨਵਾਰਡ ਵਲੋਂ ਕੀਤੇ ਜਾ ਰਹੇ ਕੰਮਾ ਦੀ ਸਲਾਘਾ ਕੀਤੀ । ਇਸ ਦੌਰਾਨ ਕੋਆਪਰੇਟਿਵ ਬੈਂਕ, ਪੰਜਾਬ ਨੈਸਨਲ ਬੈਂਕ, ਪੰਜਾਬ ਗਾ੍ਰਮੀਣ ਬੈਂਕ ਅਤੇ ਉਰੀਐਟਲ ਬੈਂਕ ਆਫ ਕਮਰਸ ਵਲੋਂ 105 ਗਰੁਪਾਂ ਨੂੰ  26 ਲੱਖ 25 ਹਜ਼ਾਰ ਰੁਪਏ ਦੇ ਕਰਜੇ ਵੰਡੇ ਗਏ । ਅੰਤ ਵਿੱਚ  ਸੈਟਰਲ ਕੋਆਪਰੇਟਿਵ ਬੈਂਕ ਦੇ ਜ਼ਿਲ੍ਹਾ ਮੈਨੇਜਰ ਮੋਹਣ ਲਾਲ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।  ਇਸ ਮੌਕੇ ‘ਤੇ ਸਰਵਜਨ ਗਾ੍ਰਮੀਣ ਸੰਸਥਾਨ ਦੇ ਮੁਖੀ ਬੂਟਾ ਰਾਮ,  ਮਹਿਲਾ ਜਾਗ੍ਰਤੀ ਸੰਸਥਾ ਦੀ ਮੁਖੀ ਸ੍ਰੀਮਤੀ ਸਿਮਰਨ ਅਤੇ ਵੱਖ=ਵੱਖ ਪਿੰਡੋ ਤੋ ਸੈਲਫ ਹੈਲਪ ਗਰੁਪਾਂ ਦੇ ਮੈਂਬਰਾਂ ਵੀ ਮੌਜੂਦ ਸਨ।

Advertisements

LEAVE A REPLY

Please enter your comment!
Please enter your name here