ਰੇਲਵੇ ਮੰਡੀ ਨੇ ਬਲਾਕ ਪੱਧਰ ਤੇ ਜਿੱਤੇ ਇਨਾਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਕੂਲ ਸਿੱੇਖਿਆ ਵਿਭਾਗ ਪੰਜਾਬ ਵੱਲੋਂ ਵਿਗਿਆਨ ਕੁਇਜ਼ ਮੁਕਾਬਲਾ 2020-21 ਕੋਵਿਡ ਮਹਾਂਮਾਰੀ ਦੌਰਾਨ ਆਨਲਾਈਨ ਆਯੋਜਿਤ ਕੀਤਾ ਗਿਆ ਸੀ। ਜਿਸ ਵਿੱਚ ਸਰਕਾਰੀ ਸੀਨਿਅਰ ਸੇਕੇਂਡਰੀ ਸਮਾਰਟ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਨੇ ਮਿਡਲ ਅਤੇ ਹਾਈ ਪੱਧਰ ਤੇ ਬਲਾਕ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ ਸੀ। ਜਿਹਨਾਂ ਨੂੰ ਅੱਜ ਸਿੱਖਿਆ ਵਿਭਾਗ ਨੇ ਸਰਟੀਫਿਕੇਟ, ਕੈਸ਼ ਇਨਾਮ, ਟ੍ਰਾਫੀ ਅਤੇ ਆਮ ਗਿਆਨ ਦੀਆਂ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ।

Advertisements

ਇਸ ਦੌਰਾਨ ਸਕੂਲ ਦੇ ਪਿ੍ਰਸੀਪਲ ਲਲਿਤਾ ਅਰੋੜਾ ਨੇ ਖੁਸ਼ੀ ਸਾਂਝਾ ਕਰਦੇ ਹੋਏ ਜਿੱਤ ਪ੍ਰਾਪਤ ਕਰਨ ਵਾਲੇ ਵਿਦਿਆਰਖੀ ਆਰੁਸ਼ੀ, ਨਿਕਿਤਾ, ਤਨੀਸ਼ਾ, ਹੀਨਾ ਬੱਧਣ ਅਤੇ ਮੁਸਕਾਨ ਦੀ ਹੌੰਸਲਾ ਅਫਜਾਹੀ ਕੀਤੀ। ਇਸ ਮੌਕੇ ਤੇ ਪਿ੍ਰ. ਨੇ ਇਹਨਾਂ ਵਿਦਿਆਰਥੀਆਂ ਨੂੰ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਸੁਮਨ ਲਤਾ, ਸੁਮਨ ਬਾਲਾ, ਪ੍ਰਵੀਨ ਕੁਮਾਰੀ, ਭਾਰਤੀ, ਕਮਲਜੀਤ ਕੌਰ ਅਤੇ ਰਵਿੰਦਰ ਕੁਮਾਰ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਤੇ ਡੀ.ਐਮ ਰੁਪਿੰਦਰ ਕੌਰ, ਬੀ.ਐਮ ਨੀਰਜ ਸ਼ਰਮਾ, ਭਾਰਤੀ ਅਤੇ ਸੁਰਿੰਦਰ ਕੁਮਾਰ ਵੀ ਹਾਜ਼ਿਰ ਸਨ।

LEAVE A REPLY

Please enter your comment!
Please enter your name here