ਡੇਜੀਗਨੇਟੇਡ ਫੂਡ ਸੇਫਟੀ ਅਫਸਰ ਨੇ ਕੀਤੀ ਲੰਗਰਾਂ ਦੀ ਚੈਕਿੰਗ

 

ਹੁਸ਼ਿਆਰਪੁਰ, 18 ਅਗਸਤ: ਚਿੰਤਪੂਰਨੀ ਮਾਤਾ ਦੇ ਮੇਲਿਆਂ ਦੌਰਾਨ ਧਾਰਮਿਕ, ਰਾਜਨੀਤਿਕ ਅਤੇ ਸਵੈ-ਸੇਵੀ ਜੱਥੇਬੰਦੀਆਂ ਵੱਲੋਂ ਸ਼ਰਧਾਲੂਆਂ ਲਈ ਲਗਾਏ ਗਏ DSC_0375 ਅੱਜ ਡੇਜੀਗਨੇਟੇਡ ਫੂਡ ਸੇਫਟੀ ਅਫਸਰ ਡਾ.ਸਰਿੰਦਰ ਮਲਿਕ ਵੱਲੋਂ ਕੀਤੀ ਗਈ। ਆਪਣੇ ਦੌਰੇ ਦੌਰਾਨ ਡਾ.ਸੁਰਿੰਦਰ ਨੇ ਭਰਵਾਈ ਰੋਡ, ਆਦਮਵਾਲ, ਚੌਹਾਲ, ਮੰਗੂਵਾਲ ਆਦਿ ਇਲਾਕਿਆਂ ਵਿੱਚ ਲਗਾਏ ਗਏ ਲੰਗਰਾਂ ਦੇ ਸਟਾਲਾਂ ਦੀ ਜਾਂਚ ਕੀਤੀ। ਇਸ ਮੌਕੇ ਉਨ੍ਹਾਂ ਨੇ ਲੰਗਰਾਂ ਲਗਾਉਣ ਵਾਲਿਆਂ ਨੂੰ ਹਦਾਇਤ ਕੀਤੀ ਕਿ ਉਹ ਲੰਗਰ ਦੌਰਾਨ ਉੱਚ ਗੁਣਵੱਤਾ ਵਾਲੇ ਖਾਦ ਪਦਾਰਥਾਂ ਦੀ ਵਰਤੋਂ ਕੀਤੀ ਜਾਵੇ ਅਤੇ ਨਾਲ ਹੀ ਖਾਣ-ਪੀਣ ਵਾਲੀਆਂ ਵਸਤਾਂ ਨੂੰ ਢੱਕ ਕੇ ਰੱਖਿਆ ਜਾਵੇ।  ਪੀਣ ਵਾਲੇ ਪਾਣੀ ਸਬੰਧੀ ਉਨ੍ਹਾਂ ਦਿਸ਼ਾ ਨਿਰਦੇਸ਼ ਦਿੱਤੇ ਕਿ ਸ਼ਰਧਾਲੂਆਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਇਆ ਜਾਵੇ। ਪੀਣ ਵਾਲੇ ਪਾਣੀ ਦੀ ਸ਼ੁੱਧਤਾ ਲਈ ਕਲੋਰੀਨ ਦੀ ਗੋਲੀਆਂ ਦੀ ਵਰਤੋਂ ਕੀਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਲੰਗਰ ਬਣਾਉਣ, ਵਰਤਾਉਣ ਅਤੇ ਖਾਣ ਵਾਲੀ ਥਾਂ ਦੀ ਸਾਫ-ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਫੂਡ ਅਫਸਰ ਰਮਨਦੀਪ ਵਿਰਦੀ, ਸੁਪਰਡੈਂਟ ਨੱਥੂ ਰਾਮ, ਫੂਡ ਕਲਰਕ ਜਸਵਿੰਦਰ ਸਿੰਘ, ਆਦਿ ਹਾਜਰ ਸਨ।

Advertisements

LEAVE A REPLY

Please enter your comment!
Please enter your name here