Sunday, October 11, 2026
Home Crime ਕੈਨੇਡਾ ‘ਚ ਪੰਜਾਬਣ ਨਵਨੀਤ ਦਾ ਗੋਲੀਆਂ ਮਾਰ ਕੇ ਕਤਲ, ਮੁਲਜ਼ਮ ਗ੍ਰਿਫ਼ਤਾਰ  

ਕੈਨੇਡਾ ‘ਚ ਪੰਜਾਬਣ ਨਵਨੀਤ ਦਾ ਗੋਲੀਆਂ ਮਾਰ ਕੇ ਕਤਲ, ਮੁਲਜ਼ਮ ਗ੍ਰਿਫ਼ਤਾਰ  

ਅਮ੍ਰਿਤਸਰ (ਦ ਸਟੈਲਰ ਨਿਊਜ਼)। ਕੈਨੇਡਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਇਥੇ ਟੋਰਾਂਟੋ ਦੇ ਰੈਕਸਡੇਲ ਵਿਚ 26 ਸਾਲਾ ਨਵਨੀਤ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਪੁਲਿਸ ਨੇ ਬਰੈਂਪਟਨ ਦੇ 37 ਸਾਲਾ ਸ਼ਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਖ਼ਿਲਾਫ਼ ਪਹਿਲੇ ਦਰਜੇ ਦੇ ਕਤਲ ਅਤੇ ਅਦਾਲਤੀ ਸ਼ਰਤਾਂ ਦੀ ਉਲੰਘਣਾ ਦੇ ਆਰੋਪ ਲਗਾਏ ਹਨ।

Advertisements

ਪੁਲਿਸ ਅਨੁਸਾਰ ਇਹ ਘਟਨਾ 24 ਜੁਲਾਈ ਸਵੇਰੇ ਕਰੀਬ 7:23 ਵਜੇ ਹੰਬਰਵੁੱਡ ਬੁਲੇਵਾਰਡ ਅਤੇ ਰੈਕਸਡੇਲ ਬੁਲੇਵਾਰਡ ਨੇੜੇ ਆਰਬਰਵੁੱਡ ਡਰਾਈਵ ‘ਤੇ ਵਾਪਰੀ ਸੀ। ਜਾਂਚਕਾਰਾਂ ਦਾ ਕਹਿਣਾ ਹੈ ਕਿ ਮੁਲਜ਼ਮ ਅਤੇ ਪੀੜਤ ਕੁੜੀ ਵਿਚਾਲੇ ਥੋੜ੍ਹੀ ਦੇਰ ਗੱਲਬਾਤ ਹੋਈ, ਜਿਸ ਤੋਂ ਬਾਅਦ ਗੋਲੀਆਂ ਚੱਲੀਆਂ। ਲੜਕੀ ਨੇ ਮੌਕੇ ‘ਤੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤਾ ਪਰ ਲੜਕੀ ਆਪਣੇ ਆਪ ਨੂੰ ਬਚਾ ਨਹੀਂ ਸਕੀ।

ਪੁਲਿਸ ਦਾ ਕਹਿਣਾ ਹੈ ਕਿ ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ ਸੀ, ਪਰ ਬਾਅਦ ਵਿੱਚ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (OPP) ਦੀ ਮਦਦ ਨਾਲ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਾਂਚਕਾਰਾਂ ਨੇ ਫਿਲਹਾਲ ਮੁਲਜ਼ਮ ਅਤੇ ਮ੍ਰਿਤਕ ਦੇ ਆਪਸੀ ਰਿਸ਼ਤੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ, ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇੱਕ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਸੀ।

LEAVE A REPLY

Please enter your comment!
Please enter your name here