
ਮਾਨਸਾ (ਦ ਸਟੈਲਰ ਨਿਊਜ਼)। ਮਾਨਸਾ ਵਿੱਚ ਨਬਾਲਿਗ ਕੁੜੀ ਨਾਲ ਗੈਂਗ ਰੇਪ ਦੀ ਖਬਰ ਸਾਹਮਣੇ ਆਈ ਹੈ। ਪੁਲਿਸ ਨੇ ਪੀੜਤ ਕੁੜੀ ਦੇ ਮਾਤਾ ਦੇ ਬਿਆਨਾ ਉੱਪਰ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੁੜੀ ਦੇ ਪਰਿਵਾਰ ਨੇ ਦੱਸਿਆ ਕਿ “ਸਾਡੀ ਘਰ ਦੇ ਨਜਦੀਕ ਹੀ ਬਿਊਟੀ ਪਾਰਲਰ ਹੈ, ਜਿੱਥੇ ਸਾਡੀ ਬੇਟੀ ਕੰਮ ਸਿੱਖਦੀ ਸੀ ਅਤੇ ਦੁਪਹਿਰ ਖਾਣਾ ਖਾਣ ਤੋਂ ਬਾਅਦ ਜਦੋਂ ਉਹ ਪਾਰਲਰ ਨਹੀਂ ਪਹੁੰਚੀ ਤਾਂ ਅਸੀਂ ਕੁੜੀ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਤਲਾਸ਼ ਦੌਰਾਨ ਸਾਡੀ ਕੁੜੀ ਕਿਸੇ ਘਰ ਵਿੱਚ ਮਿਲੀ ਜੋ ਕਿ ਬੇਹੋਸ਼ੀ ਦੀ ਹਾਲਤ ਵਿੱਚ ਸੀ। ਮੌਕੇ ’ਤੇ 5 ਨੌਜਵਾਨ ਜੋ ਕਿ ਸਾਨੂੰ ਧੱਕਾ ਮਾਰ ਕੇ ਆਪਣੀ ਕਾਰ ਵਿੱਚ ਸਵਾਰ ਹੋ ਕੇ ਫਰਾਰ ਹੋ ਗਏ। ਅਸੀਂ ਹਸਪਤਾਲ ਵਿੱਚ ਆਪਣੀ ਬੇਟੀ ਦਾ ਮੈਡੀਕਲ ਕਰਵਾਉਣ ਲਈ ਲਿਆਂਦਾ ਹੈ। ਸਾਡੀ ਬੇਟੀ ਨਾਲ ਦਰਿੰਦਗੀ ਕੀਤੀ ਗਈ ਹੈ। ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।”

ਇਸ ਮਾਮਲੇ ਵਿੱਚ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ “ਹਸਪਤਾਲ ਵਿੱਚ ਇੱਕ ਬੇਸੁੱਧ ਹਾਲਤ ਵਿੱਚ ਕੁੜੀ ਨੂੰ ਉਨ੍ਹਾਂ ਦੇ ਪਰਿਵਾਰ ਵੱਲੋਂ ਲਿਆਂਦਾ ਗਿਆ ਹੈ। ਪਰਿਵਾਰ ਦੇ ਕਹਿਣ ਅਨੁਸਾਰ ਕੁਝ ਲੋਕਾਂ ਵੱਲੋਂ ਉਨ੍ਹਾਂ ਦੀ ਕੁੜੀ ਨਾਲ ਸਮੂਹਿਕ ਜ਼ਬਰ-ਜਨਾਹ ਕੀਤਾ ਹੈ। ਮਹਿਲਾ ਡਾਕਟਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਉਨ੍ਹਾਂ ਵੱਲੋਂ ਪੂਰੀ ਮੈਡੀਕਲ ਜਾਂਚ ਕੀਤੀ ਜਾਵੇਗੀ, ਜਿਸ ਤੋਂ ਬਾਅਦ ਹੀ ਤੱਥ ਸਾਹਮਣੇ ਆਉਣਗੇ।”












