Sunday, October 4, 2026
Home International ਦੁਬਈ ਦੇ ਕਾਰ ਸ਼ੋਅਰੂਮ ‘ਚ ਗੈਸ ਸਿਲੰਡਰ ਫਟਣ ਕਾਰਨ ਕੇਰਲ ਦੇ ਨੌਜਵਾਨ...

ਦੁਬਈ ਦੇ ਕਾਰ ਸ਼ੋਅਰੂਮ ‘ਚ ਗੈਸ ਸਿਲੰਡਰ ਫਟਣ ਕਾਰਨ ਕੇਰਲ ਦੇ ਨੌਜਵਾਨ ਦੀ ਮੌਤ, 5 ਜ਼ਖਮੀ

ਦਿੱਲੀ (ਦ ਸਟੈਲਰ ਨਿਊਜ਼)। ਦੁਬਈ ਤੋਂ ਇਕ ਬੇਹੱਦ ਦੁਖਭਰੀ ਖ਼ਬਰ ਸਾਹਮਣੇ ਆਈ ਹੈ, ਜਿਥੋਂ ਦੇ ਸ਼ੇਖ ਜ਼ਾਏਦ ਰੋਡ ਸਥਿਤ ਇਕ ਕਾਰ ਸ਼ੋਅਰੂਮ ਵਿੱਚ ਗੈਸ ਸਿਲੰਡਰ ਫਟਣ ਕਾਰਨ ਕੇਰਲ ਦੇ ਰਹਿਣ ਵਾਲੇ 27 ਸਾਲਾ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਸ਼ਿਜਿਨ ਪਾਲ ਵਜੋਂ ਹੋਈ ਹੈ, ਜੋ ਕੇਰਲ ਦੇ ਕੋਲਮ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਉਹ ਕਾਰ ਸ਼ੋਅਰੂਮ ਵਿੱਚ ਸੋਸ਼ਲ ਮੀਡੀਆ ਮੈਨੇਜਰ ਵਜੋਂ ਕੰਮ ਕਰਦਾ ਸੀ।

Advertisements

ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਸ਼ਿਜਿਨ ਦੇ ਇਕ ਸਾਥੀ ਕਰਮਚਾਰੀ ਨੇ ਦਸਿਆ ਕਿ ਸ਼ੋਅਰੂਮ ਵਿੱਚ ਅਚਾਨਕ ਅੱਗ ਲੱਗ ਗਈ ਤੇ ਜਾਨ ਬਚਾਉਣ ਲਈ ਕਰਮਚਾਰੀ ਬਾਹਰ ਵਲ ਭੱਜੇ। ਕੁੱਝ ਲੋਕਾਂ ਨੇ ਫ਼ਾਇਰ ਐਕਸਟਿੰਗੁਇਸ਼ਰ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਇਸੇ ਦੌਰਾਨ ਗੈਸ ਸਿਲੰਡਰ ਵਿੱਚ ਜ਼ਬਰਦਸਤ ਧਮਾਕਾ ਹੋ ਗਿਆ, ਜਿਸ ਕਾਰਨ ਸ਼ਿਜਿਨ ਦੀ ਮੌਤ ਹੋ ਗਈ, ਜਦਕਿ 5 ਹੋਰ ਜ਼ਖ਼ਮੀ ਹੋ ਗਏ।

ਦੁਬਈ ਸਥਿਤ ਭਾਰਤੀ ਕੌਂਸਲੇਟ ਨੇ ਸ਼ਿਜਿਨ ਪਾਲ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੂਤਾਵਾਸ ਦੇ ਅਧਿਕਾਰੀਆਂ ਅਨੁਸਾਰ ਉਹ ਸ਼ਿਜਿਨ ਦੇ ਪਰਿਵਾਰ ਨਾਲ ਸੰਪਰਕ ਵਿੱਚ ਹਨ ਅਤੇ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਭੇਜਣ ਲਈ ਸਥਾਨਕ ਪ੍ਰਸ਼ਾਸਨ ਨਾਲ ਤਾਲਮੇਲ ਕਰ ਰਹੇ ਹਨ। 

LEAVE A REPLY

Please enter your comment!
Please enter your name here