
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਕਾਲਜ ਹੁਸ਼ਿਆਰਪੁਰ ਵੱਲੋਂ ਅੰਡਰ ਗ੍ਰੈਜੂਏਟ ਐਂਟਰੀ ਕਲਾਸ ਜਿਵੇਂ ਕਿ ਬੀ.ਏ., ਬੀ.ਐਸ.ਸੀ. ਮੈਡੀਕਲ, ਬੀ.ਐਸ.ਸੀ. ਨਾਨ-ਮੈਡੀਕਲ, ਬੀ.ਕਾਮ., ਬੀ.ਬੀ.ਏ ਅਤੇ ਬੀ.ਐਸ.ਸੀ. ਦੇ ਫਰੈਸ਼ਰ ਵਿਦਿਆਰਥੀਆਂ ਲਈ ਇੱਕ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਕਾਲਜ ਦੇ ਪ੍ਰਿੰਸੀਪਲ ਡਾਕਟਰ ਸਵਿਤਾ ਗੁਪਤਾ ਵੱਲੋਂ ਇਹਨਾਂ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਉਦਾਹਰਨ ਦਿੰਦੇ ਹੋਏ ਦੱਸਿਆ ਕਿ ਕਿਵੇਂ ਵਿਦਿਆਰਥੀਆਂ ਨੇ ਆਪਣਾ ਦ੍ਰਿੜ ਸੰਕਲਪ ਰੱਖਣਾ ਹੈ ਅਤੇ ਆਪਣੇ ਗੋਲ, ਜੋ ਕਿ ਪੜ੍ਹਾਈ ਹੈ ਉਸ ਵੱਲ ਕੇਂਦਰਿਤ ਰਹਿਣਾ ਹੈ ਅਤੇ ਕੁਝ ਸਮਾਂ ਮੋਬਾਇਲ ਪਰਾਂ ਰੱਖ ਕੇ ਆਪਣੇ ਗੋਲਸ ਤੇ ਕੇਂਦਰਿਤ ਰਹਿਣਾ ਹੈ। ਉਸ ਤੋਂ ਬਾਅਦ ਅਸਿਸਟੈਂਟ ਪ੍ਰੋਫੈਸਰ ਅਰੁਣ ਸ਼ਰਮਾ ਦੁਆਰਾ ਐਨ.ਈ.ਪੀ. 2020 ਤਹਿਤ ਵੱਖ-ਵੱਖ ਕੋਰਸਾਂ ਦੇ ਵਿੱਚ ਕਿਹੜੇ ਕਿਹੜੇ ਡੀ.ਐਸ.ਸੀ. ਸਬਜੈਕਟ, ਐਮ.ਡੀ.ਸੀ., ਐਸ.ਈ.ਸੀ., ਏ.ਈ.ਸੀ., ਅੰਗਰੇਜ਼ੀ ਅਤੇ ਪੰਜਾਬੀ ਵਿਸ਼ਿਆਂ ਦੇ ਕਿੰਨੇ ਕਿੰਨੇ ਕ੍ਰੈਡਿਟ ਹਨ ਬਾਰੇ ਜਾਣਕਾਰੀ ਦਿੱਤੀ ਇਸ ਉਪਰੰਤ ਅਸਿਸਟੈਂਟ ਪ੍ਰੋਫੈਸਰ ਰੰਜਨਾ ਜੀੜ ਵੱਲੋਂ ਕਰੀਅਰ ਕੌਂਸਲਿੰਗ ਦੇ ਅਧੀਨ ਕਰਵਾਏ ਜਾਂਦੇ ਸੈਮੀਨਾਰ, ਵਰਕਸ਼ਾਪਾਂ ਅਤੇ ਐਜੂਕੇਸ਼ਨਲ ਟੂਰਾਂ ਦੀ ਜਾਣਕਾਰੀ ਦਿੱਤੀ ਅਤੇ ਪਲੇਸਮੈਂਟ ਸੈਲ ਦੇ ਤਹਿਤ ਕਰਵਾਈਆਂ ਜਾਂਦੀਆਂ ਆਫਲਾਈਨ ਅਤੇ ਆਨਲਾਈਨ ਪਲੇਸਮੈਂਟ ਡਰਾਈਵ ਦੀ ਜਾਣਕਾਰੀ ਵੀ ਦਿੱਤੀ।

ਇਸ ਤੋਂ ਇਲਾਵਾ ਉਹਨਾਂ ਨੇ ਇੰਟਰਨਸ਼ਿਪ ਸੈਲ ਦੇ ਅਧੀਨ ਕਰਵਾਈਆਂ ਜਾ ਰਹੀਆਂ ਵੱਖ ਵੱਖ ਵਿਸ਼ਿਆਂ ਦੀਆਂ ਇੰਟਰਨਸ਼ਿਪ ਬਾਰੇ ਵੀ ਦੱਸਿਆ, ਜੋ ਕਿ ਵਿਦਿਆਰਥੀਆਂ ਲਈ ਕਰਨਾ ਲਾਜ਼ਮੀ ਹੈ ਅਤੇ ਇਸ ਸਮਰ ਵੋਕੇਸ਼ਨ ਵਿੱਚ ਕਰਵਾਈਆਂ ਗਈਆਂ ਟ੍ਰੇਨਿੰਗ ਦੀ ਵੀਡੀਓ ਨਵੇਂ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਅਸਿਸਟੈਂਟ ਪ੍ਰੋਫੈਸਰ ਹਰਜਿੰਦਰ ਪਾਲ ਦੁਆਰਾ ਕਾਲਜ ਵਿੱਚ ਚੱਲ ਰਹੀਆਂ ਵੱਖ ਵੱਖ ਸਕਾਲਰਸ਼ਿਪ ਦੀ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਗਈ। ਇਸ ਉਪਰੰਤ ਮੈਡਮ ਪਰਮਿੰਦਰ ਕੌਰ ਦੁਆਰਾ ਯੂਥ ਵੈਲਫੇਅਰ ਵਿਭਾਗ ਦੁਆਰਾ ਕਰਵਾਏ ਜਾਂਦੇ ਯੂਥ ਫੈਸਟੀਵਲ ਦੀਆਂ ਵੱਖ ਵੱਖ ਵੰਨਗੀਆਂ ਬਾਰੇ ਦੱਸਿਆ। ਅਸਿਸਟੈਂਟ ਪ੍ਰੋਫੈਸਰ ਹਰਜਿੰਦਰ ਕੁਮਾਰ ਦੁਆਰਾ ਐਨ.ਸੀ.ਸੀ. ਬਾਰੇ ਡਿਟੇਲ ਨਾਲ ਦੱਸਿਆ ਗਿਆ ਅਤੇ ਇਸ ਤੋਂ ਬਾਅਦ ਰਣਜੀਤ ਕੁਮਾਰ ਇੰਚਾਰਜ ਐਨ.ਐਸ.ਐਸ. ਦੁਆਰਾ ਕਾਲਜ ਵਿੱਚ ਅਤੇ ਕਾਲਜ ਤੋਂ ਬਾਹਰ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਮੰਚ ਸੰਚਾਲਨ ਜਸਪਾਲ ਸਿੰਘ ਅਸਿਸਟੈਂਟ ਪ੍ਰੋਫੈਸਰ ਵੱਲੋਂ ਬਾਖੂਬੀ ਨਿਭਾਈ ਗਈ। ਫੰਕਸ਼ਨ ਦੀ ਸਮਾਪਤੀ ਨੈਸ਼ਨਲ ਐਂਨਥਮ ਨਾਲ਼ ਹੋਈ।












