Sunday, October 4, 2026
Home Education ਸੈਨਿਕ ਇੰਸਟੀਚਿਊਟ ਕੈਪਸ ਦੇ ਮਾਸਟਰ ਡਿਗਰੀ ਦੇ ਚੋਥੇ ਸਮੈਸਟਰ ਦਾ ਨਤੀਜਾ ਰਿਹਾ...

ਸੈਨਿਕ ਇੰਸਟੀਚਿਊਟ ਕੈਪਸ ਦੇ ਮਾਸਟਰ ਡਿਗਰੀ ਦੇ ਚੋਥੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਦੇ ਅੰਦਰ ਚੱਲ ਰਹੇ ਸਰਕਾਰੀ ਕਾਲਜ ਸੈਨਿਕ ਇੰਸਟੀਚਿਊਟ ਆਫ ਮੈਨਜਮੈਂਟ ਐਂਡ ਟੈਕਨੋਲੋਜੀ,ਹਸ਼ਿਆਰਪੁਰ ਕੈਂਪਸ ਜੋ ਕੇ ਵਿਭਾਗ ਵੱਲੋ ਹੋਰ ਕਈ ਜਿਲ੍ਹਿਆਂ ਵਿੱਚ ਚਲਾਏ ਜਾ ਰਹੇ ਸੈਨਿਕ ਇੰਸਟੀਚਿਊਟ ਆਫ ਮੈਨਜਮੈਂਟ ਐਂਡ ਟੈਕਨੋਲੋਜੀ ਦਾ ਨੋਡਲ ਆਫਿਸ ਵੀ ਹੈ ਤੇ ਆਈ।ਕੇ।ਜੀ। ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋ ਮਾਨਤਾ ਪ੍ਰਾਪਤ ਵੀ ਹੈ, ਵਿਖੇ ਚੱਲ ਰਹੇ ਮਾਸਟਰ ਆਫ ਸਾਇਸ ਇੰਨ ਆਈ।ਟੀ ਦੇ ਚੋਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਕੈਂਪਸ ਡਾਇਰੈਕਟਰੑਕਮ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਕਮਾਂਡਰ (ਰਿਟਾ) ਬਲਜਿੰਦਰ ਸਿੰਘ ਵਿਰਕ ਜੀ ਨੇ ਦੱਸਿਆ ਕਿ ਮਾਸਟਰ ਆਫ ਸਾਇਸ ਇੰਨ ਆਈ।ਟੀ ਦੇ ਚੋਥੇ ਸਮੈਸਟਰ ਦੇ ਵਿੱਚ ਹਰਮਨ ਨੇ 9.00 ਫੀਸਦੀ ਅੰਕ ਲੈ ਕੇ ਪਹਿਲਾ, ਅਨਮੋਲਜੀਤ ਕੌਰ ਨੇ 8.67 ਫੀਸਦੀ ਅੰਕ ਲੈ ਕੇ ਦੂਜਾ ਅਤੇ ਰਮਨਪ੍ਰੀਤ ਕੌਰ ਨੇ 7.83 ਫੀਸਦੀ ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।

Advertisements

ਇਨ੍ਹਾ ਸ਼ਾਨਦਾਰ ਨਤੀਜਿਆਂ ਲਈ ਸੈਨਿਕ ਇੰਸਟੀਚਿਊਟ ਕੈਂਪਸ ਡਾਇਰੈਕਟਰੑਕਮ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਵੱਲੌ ਪ੍ਰਿੰਸੀਪਲ ਅਤੇ ਬਾਕੀ ਸਟਾਫ ਪ੍ਰੌ। ਰੀਤੂ ਤਿਵਾਰੀ, ਪ੍ਰੌ ਸੁਖਵਿੰਦਰ ਸਿੰਘ , ਪ੍ਰੌ ਜਸਵੀਰ ਸਿੰਘ,ਪ੍ਰੌ ਚਾਂਦਨੀ ਸ਼ਰਮਾ, ਪ੍ਰੌ ਸੰਦੀਪ ਕੌਰ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ । ਕਾਲਜ ਪ੍ਰਿੰਸੀਪਲ ਡਾ। ਪਰਮਿੰਦਰ ਕੌਰ ਸੈਣੀ ਜੀ ਨੇ ਸੈਨਿਕ ਇੰਸਟੀਚਿਊਟ ਆਫ ਮੈਨਜਮੈਂਟ ਐਂਡ ਟੈਕਨੋਲੋਜੀ ਦੇ ਅਕੈਡਮਿਕ ਸਟਾਫ ਵੱਲੋ ਦਿਲ ਲਗਾ ਕੇ ਕਰਵਾਈ ਗਈ ਮਿਹਨਤ ਦੀ ਸ਼ਲਾਘਣਾ ਕਰਦਿਆ ਉਹਨਾ ਨੂੰ ਆਉਣ ਵਾਲੇ ਸਮੇ ਵਿੱਚ ਵੀ ਇਸੀ ਤਰ੍ਹਾ ਮਿਹਨਤ ਕਰ ਕੇ ਅੱਗੇ ਵਧਣ ਲਈ ਹੌਸਲ਼ਾ ਵਧਾਈ ਦਿੱਤੀ ।

LEAVE A REPLY

Please enter your comment!
Please enter your name here