
ਹੁਸਿਆਰਪੁਰ (ਦ ਸਟੈਲਰ ਨਿਊਜ਼)। ਪੀ.ਸੀ.ਐਮ ਐਸ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋ ਪੰਜਾਬ ਸਟੇਟ ਮਨਿਸਿਟਰੀਅਲ ਸਰਵਿਸ ਯੂਨੀਅਨ ਅਤੇ ਹੋਰ ਮੁਲਾਜਮ ਜਥੇਬੰਦੀਆ ਵੱਲੋ ਉਠਾਈਆ ਗਈਆ ਮੰਗਾਂ ਦੇ ਸਮਰਥਨ ਵਿੱਚ 27 ਅਗਸਤ ਨੂੰ ਸਿਵਲ ਹਸਪਤਾਲ ਦੀਆ ਉ.ਪੀ .ਡੀ ਸੇਵਾਵਾਂ ਮੁਕੰਮਲ ਤੋਰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਇਸ ਮੋਕੇ ਜਿਲਾ ਪ੍ਰਧਾਨ ਡਾ ਕੁਲਤਾਰ ਸਿੰਘ ਤੇ ਜਨਰਲ ਸਕੱਤਰ ਡਾ ਮੁਨੀਸ਼ ਕੁਮਾਰ ਨੋ ਦੱਸਿਆ ਕੀ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਦੇ ਖਿਲਾਫ 27 ਅਗਸਤ ਨੂੰ ਜੋ ਸਮੂਹ ਮੁਲਾਜਮ ਜਥੇਬੰਦੀਆ ਵੱਲੋ ਬੰਦ ਦੇ ਸੱਦੇ ਤੋ ਸਿਵਲ ਹਸਪਤਾਲ ਵਿਚ ਇਲੈਕਟਿਵ ਸਰਜਰੀਆਂ ਮੁਲਤਵੀ ਰਹਿਣਗੀਆ ।

ਹਾਲਾਂਕਿ ਆਮ ਐਮਰਜੈਸੀ ਸੇਵਾਵਾਂ /ਜੱਚਾ ਬੱਚਾ ਸੇਵਾਵਾਂ / ਐਮਰਜੈਸੀ ਸਰਜਰੀਆਂ /ਦਾਖਿਲ ਮਰੀਜਾਂ ਦੀ ਭਰਤੀ ਅਤੇ ਇਲਾਜ ਮੈਡੀਕਲ ਲੀਗਲ ਅਤੇ ਪੋਸਟਿਮ ਨਾਲ ਸਬੰਧਿਤ ਕੰਮ /ਨਿਆ ਮੈਡਾਕਲ ਜਾਂਚਾਂ ਪਹਿਲਾ ਵਾਗ ਚਾਲੂ ਰਹਿਣਗੀਆਂ ਇਸ ਸਬੰਧ ਵਿਚ ਪੀ.ਸੀ.ਐਮ.ਐਸ.ਦੇ ਮੈਬਰਾਨ ਵੱਲੋ ਸਿਵਲ ਸਰਜਨ ਹੁਸ਼ਿਆਰਪੁਰ ਨੂੰ ਇਸ ਸਬੰਧ ਵਿੱਚ ਇਕ ਪੱਤਰ ਦੇ ਕੇ ਸੂਚਨਾ ਦਿੱਤੀ ਗਈ। ਇਸ ਮੋਕੇ ਡਾ ਰਣਵੀਰ ਕੋਰ, ਡਾ ਰਹੁਲ ਕੁਮਾਰ, ਡਾ ਮਨਦੀਪ ਕੋਰ, ਡਾ ਪਰਮਿੰਦਰ ਕੋਰ, ਡਾ ਵਿਸ਼ਾਲੀ ਵਰਮਾ, ਡਾ ਮੀਨੂੰ ਸਿੱਧੂ, ਡਾ ਨੇਹਾ ਪਾਲ ਐਸ. ਐਮ. ਉ . ਡਾ ਕਪਿਲ ਡੋਗਰਾ ਡੀ .ਟੀ .ਐਚ. ਉ, ਡਾ ਤਜਿੰਦਰ ਪਾਲ ਸਿੰਘ , ਡਾ ਰਣਜੀਤ ਸਿੰਘ, ਡਾ ਜਤਿੰਦਰ ਭਾਟੀਆ , ਡਾ ਅਮਨਦੀਪ ਸਿੰਘ , ਡਾ ਅਮਰਪ੍ਰੀਤ ਸਿੰਘ , ਡਾ ਸਨਮ , ਆਦਿ ਹਾਜਰ ਸਨ ।












