Wednesday, September 30, 2026
Home Latest FBI ਨੇ ਗੋਲਡੀ ਬਰਾੜ ਨੂੰ ਟੌਪ-10 ਮੋਸਟ ਵਾਂਟੇਡ ਭਗੌੜਿਆਂ ਦੀ ਸੂਚੀ ‘ਚ...

FBI ਨੇ ਗੋਲਡੀ ਬਰਾੜ ਨੂੰ ਟੌਪ-10 ਮੋਸਟ ਵਾਂਟੇਡ ਭਗੌੜਿਆਂ ਦੀ ਸੂਚੀ ‘ਚ ਕੀਤਾ ਸ਼ਾਮਲ, ਐਲਾਨਿਆ 10 ਲੱਖ ਡਾਲਰ ਦਾ ਇਨਾਮ

ਦਿੱਲੀ (ਦ ਸਟੈਲਰ ਨਿਊਜ਼)। ਅਮਰੀਕੀ ਜਾਂਚ ਏਜੰਸੀ FBI ਨੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਗੋਲਡੀ ਬਰਾੜ ਨੂੰ ਆਪਣੀ ਟੌਪ-10 ਮੋਸਟ ਵਾਂਟੇਡ ਭਗੌੜਿਆਂ ਦੀ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਹੈ। ਇਸ ਦੇ ਨਾਲ ਹੀ FBI ਨੇ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਵਿੱਚ ਮਦਦ ਕਰਨ ਵਾਲੇ ਨੂੰ 10 ਲੱਖ ਅਮਰੀਕੀ ਡਾਲਰ, ਯਾਨੀ ਕਰੀਬ 9 ਕਰੋੜ ਰੁਪਏ ਦਾ ਇਨਾਮ ਐਲਾਨਿਆ ਹੈ।

Advertisements

FBI ਅਨੁਸਾਰ ਗੋਲਡੀ ਬਰਾੜ ਅਮਰੀਕਾ ਤੋਂ ਲਾਰੈਂਸ ਬਿਸ਼ਨੋਈ ਦੇ ਸਿੰਡੀਕੇਟ ਨੂੰ ਚਲਾਉਣ ਨਾਲ ਜੁੜਿਆ ਹੋਇਆ ਹੈ। ਉਸ ‘ਤੇ ਕਤਲ ਦੀ ਸਾਜ਼ਿਸ਼, ਜਬਰੀ ਵਸੂਲੀ, ਰੈਕੇਟੀਅਰਿੰਗ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਗੰਭੀਰ ਆਰੋਪ ਹਨ।

28 ਸਤੰਬਰ ਨੂੰ ਉਸਨੂੰ FBI ਦੀ ਟੌਪ-10 ਸੂਚੀ ਵਿੱਚ ਸ਼ਾਮਲ ਕੀਤਾ ਗਿਆ। ਅਮਰੀਕੀ ਏਜੰਸੀਆਂ ਅਨੁਸਾਰ ਗੋਲਡੀ ਬਰਾੜ ਇਸ ਵੇਲੇ ਫਰਾਰ ਹੈ ਅਤੇ ਉਸਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਗੋਲਡੀ ਬਰਾੜ ਖ਼ਿਲਾਫ਼ ਲਾਸ ਏਂਜਲਸ ਦੀ ਫੈਡਰਲ ਅਦਾਲਤ ਵਿੱਚ ਮਾਮਲਾ ਵੀ ਦਰਜ ਹੈ ਅਤੇ ਉਸਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਹੋ ਚੁੱਕਾ ਹੈ।

LEAVE A REPLY

Please enter your comment!
Please enter your name here