
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਸ਼ਾ ਛੁਡਾਊ ਅਤੇ ਰੀਹੈਬਿਲੀਟੇਸ਼ਨ ਸੈਂਟਰ ਫਤਿਹਗੜ੍ਹ ਵਿਖੇ ਨਸ਼ਾ ਰਹਿਤ ਦੀਵਾਲੀ ਮਨਾਈ ਗਈ। ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਸਵਾਤੀ ਦੀ ਰਹਿਨੁਮਾਈ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਸੈਂਟਰ ਵਿਖੇ ਇਲਾਜ ਅਧੀਨ ਮਰੀਜ਼ਾਂ ਨੇ ਦੀਵਾਲੀ ਦੇ ਮੌਕੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਦਿਆਂ ਨਸ਼ਿਆਂ ਤੋਂ ਪੂਰੀ ਤਰ੍ਹਾਂ ਦੂਰ ਰਹਿਣ ਦਾ ਸੰਕਲਪ ਲਿਆ । ਇਸ ਮੌਕੇ ਮਰੀਜ਼ਾਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ ਰਾਹੀਂ ਉਨ੍ਹਾਂ ਨੇ ਆਪਣੀ ਛੁਪੀ ਹੋਈ ਕਲਾ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।ਇਸ ਮੋਕੇ ਮੁੱਖ ਮਹਮਾਨ ਤੋਰ ਤੇ ਏ ਡੀ ਸੀ ਰਮੇਸ਼ ਕੁਮਾਰ ਮੀਣਾ ਉਚੇਚੇ ਤੋਰ ਤੇ ਹਾਜਰ ਹੋਏ । ਇਸ ਮੋਕੇ ਮਨੈਜਰ ਨੀਸ਼ ਰਾਣੀ , ਸੰਦੀਪ ਕੌਸਲਰ , ਪਰਮਿੰਦਰ ਕੋਰ, ਰਾਜਵਿੰਦਰ ਕੋਰ, ਅਮਨਦੀਪ ਕੈਰ, ਪ੍ਰਿੰਸ਼, ਵਿਸ਼ਾਲ, ਤੇ ਗੁਰਵਿੰਦਰ ਸ਼ਾਨੇ ਵੀ ਹਾਜਰ ਸਨ ।

ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਸਵਾਤੀ ਨੇ ਕਿਹਾ ਕਿ ਨਸ਼ਾ ਛੱਡਣਾ ਸਿਰਫ਼ ਇੱਕ ਵਿਅਕਤੀ ਦਾ ਨਹੀਂ, ਸਗੋਂ ਪੂਰੇ ਪਰਿਵਾਰ ਅਤੇ ਸਮਾਜ ਦਾ ਸਾਂਝਾ ਯਤਨ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੀ ਲਤ ਤੋਂ ਛੁਟਕਾਰਾ ਪਾਉਣ ਵਾਲੇ ਵਿਅਕਤੀਆਂ ਨੂੰ ਨਫ਼ਰਤ ਜਾਂ ਤਿਰਸਕਾਰ ਦੀ ਨਹੀਂ, ਸਗੋਂ ਪਿਆਰ, ਹੌਸਲੇ ਅਤੇ ਸਹਿਯੋਗ ਦੀ ਲੋੜ ਹੁੰਦੀ ਹੈ। ਸੈਂਟਰ ਵਿੱਚ ਮਰੀਜ਼ਾਂ ਨੂੰ ਇਲਾਜ ਦੇ ਨਾਲ-ਨਾਲ ਸਕਾਰਾਤਮਕ ਮਾਹੌਲ ਪ੍ਰਦਾਨ ਕੀਤਾ ਜਾ ਰਿਹਾ ਹੈ, ਤਾਂ ਜੋ ਉਹ ਆਤਮ ਵਿਸ਼ਵਾਸ ਨਾਲ ਮੁੱਖ ਧਾਰਾ ਵਿੱਚ ਵਾਪਸ ਆ ਸਕਣ। ਇਹ ਦੌਰਾਨ ਉਹਨਾਂ ਨੇ ਗਰੀਨ ਦਿਵਾਲੀ ਮਨਾਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਬੇਲੋੜੇ ਪਟਾਕਿਆਂ ਨਾਲ ਵਾਤਾਵਰਣ ਜਿੱਥੇ ਦੂਸ਼ਿਤ ਹੁੰਦਾ ਹੈ ਉੱਥੇ ਹੀ ਸਾਹ ਦੇ ਮਰੀਜ਼ਾਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਪੈਣਾ ਪੈਂਦਾ ਹੈ ਇਸ ਲਈ ਸਾਨੂੰ ਸਭ ਨੂੰ ਗਰੀਨ ਦਿਵਾਲੀ ਮਨਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ।।
ਸਮਾਗਮ ਦੇ ਮੁੱਖ ਮਹਿਮਾਨ ਏਡੀਸੀ ਰਾਕੇਸ਼ ਕੁਮਾਰ ਮੀਣਾ ਨੇ ਕਿਹਾ ਕਿ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਦੀਵਾਲੀ ਰੌਸ਼ਨੀਆਂ ਦਾ ਤਿਉਹਾਰ ਹੈ ਅਤੇ ਸਾਨੂੰ ਇਸ ਮੌਕੇ ਨਸ਼ਿਆਂ ਦੇ ਹਨੇਰੇ ਵਿੱਚੋਂ ਨਿਕਲ ਕੇ ਆਪਣੇ ਜੀਵਨ ਨੂੰ ਖੁਸ਼ਹਾਲ ਅਤੇ ਰੌਸ਼ਨ ਬਣਾਉਣ ਦਾ ਪ੍ਰਣ ਲੈਣਾ ਚਾਹੀਦਾ ਹੈਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਜੀਵਨ ਨੂੰ ਸਿਹਤਮੰਦ ਅਤੇ ਕਾਮਯਾਬ ਬਣਾਉਣ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਸੈਂਟਰ ਦੇ ਕੰਮਕਾਜ ‘ਤੇ ਸੰਤੋਖ ਪ੍ਰਗਟ ਕਰਦਿਆਂ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਰੀਜ਼ਾਂ ਦੀ ਬਿਹਤਰੀ ਅਤੇ ਸੈਂਟਰ ਦੀ ਤਰੱਕੀ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਮੋਕੇ ਨਸ਼ਾ ਛਛਡਾਉ ਕੇਦਰ ਦੇ ਮਰੀਜਾ ਨੇ ਦੱਸਿਆ ਕਿ ਕੇਦਰ ਵਿੱਚ ਬਹੁਤ ਵਧੀਆ ਪੰਜਜਾਬ ਸਰਕਾਰ ਦਾ ਉਪਰਾਲਾ ਹੈ ਹਰ ਤਰਾ ਦੀ ਸਹੂਲਤ ਹੈ ਜਿਮ , ਪ੍ਰਥਾਨਨਾ ਰੂਮ , ਖੇਡਣ ਵਾਸਤੇ ਵਧੀਆ ਗਰਾਉਡ ਹੈ ਖਾਣ ਪੀਣ ਦੀ ਵਧੀਆ ਸਹੂਲਤਾ ਹੈ ਤੇ ਸਟਾਫ ਵੀ ਵਧੀਆ ਤਰੀਕੇ ਨਾਲ ਲਾਜ ਕਰਦਾ ਹੈ ਅਸੀ ਪੰਜਾਬ ਸਰਕਾਰ ਦੇ ਬਹੁਤ ਧੰਨਵਾਦੀ ਹੈ।












