Wednesday, November 11, 2026
Home Chandigarh ਪੰਜਾਬ ‘ਚ ਤਨਖ਼ਾਹਾਂ ਦਾ ਨਕਦ ਭਗਤਾਨ ਬੰਦ, ਅਦਾਰਿਆਂ ਤੇ ਫੈਕਟਰੀਆਂ ‘ਚ ਨਵੇਂ...

ਪੰਜਾਬ ‘ਚ ਤਨਖ਼ਾਹਾਂ ਦਾ ਨਕਦ ਭਗਤਾਨ ਬੰਦ, ਅਦਾਰਿਆਂ ਤੇ ਫੈਕਟਰੀਆਂ ‘ਚ ਨਵੇਂ ਨਿਯਮ ਲਾਗੂ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਅਦਾਰਿਆਂ ਅਤੇ ਫੈਕਟਰੀਆਂ ਵਿੱਚ ਮੁਲਾਜ਼ਮਾਂ ਨੂੰ ਤਨਖ਼ਾਹ ਦੇਣ ਸਬੰਧੀ ਨਵਾਂ ਫੈਸਲਾ ਲਿਆ ਹੈ। ਹੁਣ ਕਿਸੇ ਵੀ ਅਦਾਰੇ ਜਾਂ ਫੈਕਟਰੀ ਵਿੱਚ ਮੁਲਾਜ਼ਮਾਂ ਨੂੰ ਨਕਦ ਤਨਖ਼ਾਹ ਨਹੀਂ ਦਿੱਤੀ ਜਾ ਸਕੇਗੀ। ਤਨਖ਼ਾਹ ਦਾ ਭੁਗਤਾਨ ਸਿਰਫ਼ ਚੈੱਕ, ਮੁਲਾਜ਼ਮ ਦੇ ਬੈਂਕ ਖਾਤੇ ਵਿੱਚ ਸਿੱਧਾ ਰਕਮ ਜਮ੍ਹਾਂ ਕਰਵਾ ਕੇ ਜਾਂ ਇਲੈਕਟ੍ਰਾਨਿਕ ਮਾਧਿਅਮ ਰਾਹੀਂ ਹੀ ਕਰਨਾ ਲਾਜ਼ਮੀ ਹੋਵੇਗਾ। ਇਸ ਸਬੰਧੀ ਕਿਰਤ ਵਿਭਾਗ ਨੇ ਕੋਡ ਆਨ ਵੇਜਿਜ਼, 2019 ਦੀ ਧਾਰਾ 15 ਤਹਿਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਕੋਡ ਆਨ ਵੇਜਿਜ਼ ਦੀ ਧਾਰਾ 15 ਤਹਿਤ ਮਾਲਕਾਂ ਨੂੰ ਨਕਦੀ, ਚੈੱਕ, ਬੈਂਕ ਖਾਤੇ ਵਿੱਚ ਸਿੱਧੀ ਅਦਾਇਗੀ ਜਾਂ ਇਲੈਕਟ੍ਰਾਨਿਕ ਮਾਧਿਅਮ ਰਾਹੀਂ ਤਨਖ਼ਾਹ ਦੇਣ ਦੀ ਇਜਾਜ਼ਤ ਹੈ।

Advertisements

ਹਾਲਾਂਕਿ ਇਸ ਧਾਰਾ ਤਹਿਤ ਸੂਬਾ ਸਰਕਾਰ ਕਿਸੇ ਵੀ ਅਦਾਰੇ ਲਈ ਚੈੱਕ ਜਾਂ ਬੈਂਕ ਖਾਤੇ ਰਾਹੀਂ ਤਨਖ਼ਾਹ ਦੇਣੀ ਲਾਜ਼ਮੀ ਕਰ ਸਕਦੀ ਹੈ। ਪੰਜਾਬ ਸਰਕਾਰ ਨੇ ਇਸੇ ਅਧਿਕਾਰ ਦੀ ਵਰਤੋਂ ਕਰਦਿਆਂ ਇਹ ਨਿਯਮ ਸੂਬੇ ਦੇ ਸਾਰੇ ਅਦਾਰਿਆਂ ਅਤੇ ਫੈਕਟਰੀਆਂ ’ਤੇ ਲਾਗੂ ਕਰ ਦਿੱਤਾ ਹੈ। ਨਕਦ ਭੁਗਤਾਨ ਬੰਦ ਹੋਣ ਨਾਲ ਮੁਲਾਜ਼ਮਾਂ ਨੂੰ ਦਿੱਤੀ ਗਈ ਤਨਖ਼ਾਹ ਅਤੇ ਅਦਾਇਗੀ ਦੀ ਤਰੀਕ ਦਾ ਰਿਕਾਰਡ ਰਹੇਗਾ। ਇਸ ਨਾਲ ਮਾਲਕਾਂ ਵੱਲੋਂ ਘੱਟ ਤਨਖ਼ਾਹ ਦੇਣ ਜਾਂ ਭੁਗਤਾਨ ਤੋਂ ਇਨਕਾਰ ਕਰਨ ਦੀਆਂ ਸੰਭਾਵਨਾਵਾਂ ਘਟਣਗੀਆਂ। ਨਾਲ ਹੀ ਕਿਰਤ ਵਿਭਾਗ ਦੇ ਅਧਿਕਾਰੀਆਂ ਲਈ ਜਾਂਚ ਕਰਨੀ ਵੀ ਆਸਾਨ ਹੋਵੇਗੀ।

LEAVE A REPLY

Please enter your comment!
Please enter your name here