Saturday, October 3, 2026
Home Uncategorized ਪਿੰਡ ਨੰਗਲ ਸ਼ਹੀਦਾਂ ਵਿਖੇ ਡਰੱਗ ਅਤੇ ਕਾਸਮੈਟਿਕ ਐਕਟ ਅਧੀਨ ਸੈਮੀਨਾਰ ਆਯੋਜਿਤ 

ਪਿੰਡ ਨੰਗਲ ਸ਼ਹੀਦਾਂ ਵਿਖੇ ਡਰੱਗ ਅਤੇ ਕਾਸਮੈਟਿਕ ਐਕਟ ਅਧੀਨ ਸੈਮੀਨਾਰ ਆਯੋਜਿਤ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਚੰਗੀ ਸਿਹਤ, ਚੰਗੀ ਸੋਚ. ਤੇ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਸਿਹਤ ਵਿਭਾਗ ਵੱਲੋ ਜੋਨਲ ਲਾਈਸੈਸਿੰਗ ਅਥਾਰਟੀ ਡਰੱਗਜ ਵੱਲੋ ਮਾਸਿਜ ਪ੍ਰਸ਼ਾਨਤੀ ਫਾਰਮੂਲੇਸ਼ਨ ਪਿੰਡ ਨੰਗਲ ਸ਼ਹੀਦਾਂ ਗੁੱਡ ਮੈਨੀਫੈਕਚਰਿੰਗ ਪ੍ਰੈਕਟਸ (ਜੀ ਐਮ ਪੀ )1940 ਦੇ ਅਧੀਨ ਡਰੱਗ ਅਤੇ ਕਾਸਮੈਟਿਕ ਐਕਟ ਅਧੀਨ ਇੱਕ ਸੈਮੀਨਾਰ ਲਗਾਇਆ। ਸੈਮੀਨਾਰ ਵਿੱਚ ਵਿਸ਼ੇਸ ਤੋਰ ਤੇ ਜੋਨਲ ਲਾਈਸਿੰਗ ਐਥਾਰਟੀ ਰਜੇਸ਼ ਸੂਰੀ ਨੇ ਸਿਰਕਤ ਕੀਤੀ ।

Advertisements

ਸੈਮੀਨਾਰ ਨੂੰ ਸਬੋਧਨ ਕਰਦਿਆ ਉਹਨਾਂ ਕਿਹਾ ਕਿ ਫੈਕਟਰੀ ਵਿੱਚ ਜਿੰਨੀਆਂ ਵੀ ਦਵਾਈਆਂ ਤਿਆਰ ਹੋਣ ਗੀਆਂ ਉਹ ਜੀ.ਐਮ.ਪੀ ਦੇ ਅਧੀਨ  ਹੀ ਤਿਆਰ ਹੋਣਗੀਆਂ ਤਾਂ ਜੋ ਚੰਗੇ ਸਿਹਤਮੰਦ ਪੰਜਾਬ ਦੀ ਸਿਰਜਨਾ ਹੋ ਸਕੇ । ਇਸ ਮੋਕੇ ਫੈਕਟਰੀ ਦੇ ਮੈਨਜਿੰਗ ਡਾਇਰੈਕਟਰ ਐਸ.ਕੇ ਤਿਵਾੜੀ ਨੇ ਵੀ  ਸਬੋਧਨ ਕੀਤਾ ਤੇ ਡਰੱਗ ਇੰਸਪੈਕਟਰ ਪਰਮਿੰਦਰ ਸਿੰਘ ਅਤੇ ਰਜੇਸ਼ ਸੂਰੀ ਵੱਲੋ ਪੌਦੇ ਵੀ ਲਗਾਕੇ ਹਰਿਆ ਭਰਿਆ ਪੰਜਾਬ ਦੀ ਕਾਮਨਾ ਕੀਤੀ ਗਈ ।

LEAVE A REPLY

Please enter your comment!
Please enter your name here