ਸਿਹਤ ਵਿਭਾਗ ਦਾ ਦਸੂਹਾ ਦੀ ਨਾਮੀ ਦੁਕਾਨ ਤੇ ਛਾਪਾ, 1200 ਕਿਲੋ ਖੋਆ ਸੀਲ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਫੂਡ ਕਮਿਸ਼ਨਰ ਪੰਜਾਬ ਕਾਹਨ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਰ ਡਿਪਟੀ ਕਮਿਸ਼ਨ ਈਸ਼ਾ ਕਾਲੀਆਂ ਦੀ ਅਗਵਾਈ ਹੇਠ ਸਿਵਲ ਸਰਜਨ ਡਾ. ਰੇਨੂੰ ਸੂਦ ਵੱਲੋ ਗਠਤ ਕੀਤੀ ਟੀਮ ਦੇ ਇਨੰਚਾਰਜ ਜਿਲਾਂ ਸਿਹਤ ਅਫਸਰ ਡਾ. ਸੇਵਾ ਸਿੰਘ ਤੇ ਡੇਅਰੀ ਵਿਕਾਸ ਦੇ ਡਾਇਰੈਕਟਰ ਦਵਿੰਦਰ ਸਿੰਘ ਵੱਲੋ ਸਾਝੀ ਰੇਡ ਮਾਰਨ ਉਪਰੰਤ ਦਸੂਹੇ ਦੇ ਪ੍ਰਕਾਸ ਆਲੂ ਕੋਲਡ ਸਟੋਰ ਵਿੱਚੋ ਲੱਗਭੱਗ 1200 ਕਿਲੋ (12 ਕਵਿੰਟਲ ) ਖੋਆ ਫੜ ਕੇ ਸ਼ੱਕ ਦੇ ਅਧਾਰ ਤੇ ਸੀਲ ਕਰ ਦਿੱਤਾ ਗਿਆ। ਇਸ ਮੋਕੇ ਜਿਲਾਂ ਸਿਹਤ ਅਫਸਰ ਡਾ. ਸੇਵਾ ਸਿੰਘ ਨੇ ਦੱਸਿਆ ਕਿ ਸਵੇਰੇ ਪਠਾਨਕੋਟ ਰੋਡ ਭੰਗਾਲਾ ਦੇ ਨਜਦੀਕ 5. 30 ਨਾਕਾ ਲਗਾ ਕੇ ਦੁੱਧ ਦੀਆਂ ਦੋ ਗੱਡੀਆਂ ਘੇਰ ਸੈਪਲ ਲਏ ਗਏ ਉਪਰੰਤ ਭੰਗਲੇ ਅੱਡੇ ਤੇ ਮਿਠਾਇਆ ਦੀਆਂ ਦੁਕਾਨਾਂ ਦੇ ਸੈਂਪਲ ਲਏ ਗਏ।

Advertisements

ਇਸ ਉਪਰੰਤ ਦਸੂਹਾ ਵਿਖੇ ਪ੍ਰਕਾਸ਼ ਕੋਲਡ ਸਟੋਰ ਚੈਕ ਕੀਤਾ ਗਿਆ ਤੇ ਦਸੂਹਾ ਦੀ ਮਸ਼ਹੂਰ ਦੁਕਾਨ ਪੱਪੂ ਸਵੀਟ ਸ਼ਾਪ ਦਾ ਲੱਗਭੱਗ 50 ਕਿਲੋ ਦੀ ਭਰਤੀ ਬੋਰਿਆ ਵਿੱਚ ਖੋਆ ਭਰਿਆਂ ਹੋਇਆ ਸੀ ਤੇ ਸਿਹਤ ਵਿਭਾਗ ਦੀ ਟੀਮ ਵੱਲੋ ਸ਼ੱਕ ਦੇ ਅਧਾਰ ਤੇ ਸੈਪਲ ਲੈ ਕੇ ਇਸ ਨੂੰ ਸਟੋਰ ਵਿੱਚ ਹੀ ਸੀਲ ਕਰ ਦਿੱਤਾ। ਇਸ ਮੌਕੇ ਤੇ ਡਾ. ਸੇਵਾ ਸਿੰਘ ਨੇ ਕਿਹਾ ਕਿ ਇਸ ਦੀ ਰਿਪੋਟ ਆਉਣ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਮੋਕੇ ਉਹਨਾਂ ਨੇ ਹੋਰ ਪਦਾਰਾਥਾਂ 10 ਸੈਂਪਲ ਲਏ। ਇਸ ਮੋਕੇ ਡੇਆਰੀ ਵਿਕਾਸ ਦੇ ਡਾਇਰੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਇਡੀ ਵੱਡੀ ਮਾਤਰ ਵਿੱਚ ਖੋਆ ਆਲੂਆ ਦੇ ਸਟੋਰ ਵਿੱਚ ਰੱਖਣ ਸ਼ੱਕ ਦੇ ਆਧਰ ਹੈ ।

ਇਸ ਕਰਕੇ ਇਸ ਨੂੰ ਸੀਲ ਕੀਤਾ ਗਿਆ ਹੈ ਸਿਹਤ ਵਿਭਾਗ ਤੇ ਡੇਅਰੀ ਵਿਕਾਸ ਵਿਭਾਗ ਦੇ ਇਹ ਫਰਜ ਬਣਦਾ ਕਿ ਉਹ ਲੋਕਾਂ ਨੂੰ ਵਧੀਆਂ ਖਾਦ ਪਦਾਰਥ ਮੁਹੀਆਂ ਕਰਵਾਉਣ । ਇਸ ਮੋਕੇ ਉਹਨਾਂ ਮਿਲਵਾਟ ਖੋਰਾ ਨੂੰ ਤਾੜਨਾ ਕੀਤੀ ਕਿ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ । ਇਸ ਮੋਕੇ ਉਹਨਾ ਦੇ ਨਾਲ ਫੂਡ ਅਫਸਰ ਰਮਨ ਵਿਰਦੀ, ਮਾਸ ਮੀਡੀਆਂ ਵਿੰਗ ਤੋਂ ਗੁਰਵਿੰਦਰ ਸ਼ਾਨੇ, ਨਰੇਸ਼ ਕੁਮਾਰ , ਰਾਮ ਲੁਭਾਇਆ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here