Monday, October 19, 2026
Home Hoshiarpur ਗੋਂਦਪੁਰ ਸਕੂਲ ਵਿਖੇ ਵਿਦਿਆਰਥੀਆਂ ਨੂੰ ਕਰਵਾਇਆ ਅਤਿਥੀ ਭੋਜ 

ਗੋਂਦਪੁਰ ਸਕੂਲ ਵਿਖੇ ਵਿਦਿਆਰਥੀਆਂ ਨੂੰ ਕਰਵਾਇਆ ਅਤਿਥੀ ਭੋਜ 

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਸਰਕਾਰੀ ਐਲੀਮੈਂਟਰੀ ਸਕੂਲ ਗੋਂਦਪੁਰ ਵਿਖੇ ਸਕੂਲ ਵਿੱਚ ਪੜਦੇ ਵਿਦਿਆਰਥੀਆਂ ਨੂੰ ਅਤਿਥੀ ਭੋਜ ਕਰਵਾਇਆ ਗਿਆ। ਇਸ ਮੌਕੇ ਤੇ ਬੀ.ਪੀ.ਈ.ਓ. ਸੁੱਚਾ ਰਾਮ ਬੰਗਾ, ਸੁਰਿੰਦਰ ਸਿੰਘ ਸੀ.ਐਮ.ਟੀ ਵਿਸ਼ੇਸ ਤੋਰ ਤੇ ਹਾਜਰ ਹੋਏ।

Advertisements

ਇਸ ਮੌਕੇ ਅਧਿਆਪਕ ਮਨਜਿੰਦਰ ਸਿੰਘ, ਅਮੀਰਾ ਰਾਣੀ, ਪਰਦੀਪ ਕੌਰ ਸਮੇਤ ਸਮੂਹ ਵਿਦਿਆਰਥੀਆਂ ਨੂੰ ਪੂਰੀ ਛੋਲਿਆਂ ਦਾ ਭੋਜਨ ਕਰਵਾਇਆ ਗਿਆ ਅਤੇ ਨਾਲ ਹੀ ਸਮੂਹ ਵਿਦਿਆਰਥੀਆਂ ਨੂੰ ਕਾਪੀਆਂ ਪੈਨਸਲਾਂ ਦੇ ਸੈਟ ਵੀ ਦਿੱਤੇ ਗਏ। ਇਸ ਮੌਕੇ ਸਮੂਹ ਵਿਦਿਆਰਥੀਆਂ ਦੀ ਪ੍ਰੀ ਮਿਡ ਟੈਸਟਿੰਗ ਵੀ ਕੀਤੀ ਗਈ। ਇਸ ਮੌਕੇ ਸੀ.ਐਮ.ਟੀ. ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਅਤਿਥੀ ਭੋਜ ਵਿੱਚ ਪ੍ਰਵਾਸੀ ਭਾਰਤੀ ਅਵਤਾਰ ਜੌਹਾਨਸ ਤੇ ਜਾਬੀਨੇ ਜੈਂਟਨਰ ਵਲੋਂ ਵਿਸੇਸ਼ ਤੋਰ ਤੇ ਯੋਗਦਾਨ ਪਾਇਆ ਗਿਆ। ਇਸ ਮੌਕੇ ਬੀ.ਪੀ.ਈ.ਓ. ਸੁੱਚਾ ਰਾਮ ਬੰਗਾ ਨੇ ਕਿਹਾ ਕਿ ਇਸ ਤਰਾਂ ਬੱਚਿਆਂ ਨੂੰ ਅਤਿਥੀ ਭੋਜ ਕਰਵਾ ਕੇ ਜੋ ਅਨੰਦ ਮਿਲਦਾ ਹੈ, ਉਹ ਬਿਆਨ ਨਹੀ ਕੀਤਾ ਜਾ ਸਕਦਾ। 

LEAVE A REPLY

Please enter your comment!
Please enter your name here