ਖੰਨਾ ਨੇ ਵਿਦਿਆਰਥੀਆਂ ਨੂੰ ਗ੍ਰੀਨ ਦਿਵਾਲੀ ਮਨਾਉਣ ਦੀ ਕਿੱਤੀ ਅਪੀਲ 

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਵਸੇ ਕਸਬਾ ਜੇਜੋਂ ਦੁਆਬਾ ਵਿਖੇ ਸ਼੍ਰੀ ਬਾਬਾ ਔਗੜ ਫਤਹਿਨਾਥ ਕੰਨਿਆ ਵਿਦਿਆਲਿਆ ਤੇ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਜੇਜੋਂ ਦੁਆਬਾ, ਸਮੂਹ ਗ੍ਰਾਮ ਪੰਚਾਇਤ ਵਲੋਂ ਸਾਂਝੇ ਤੋਰ ਤੇ ਗ੍ਰੀਨ ਦਿਵਾਲੀ ਮਨਾਉਣ ਲਈ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਅਵਿਨਾਸ਼ ਰਾਏ ਖੰਨਾ ਰਾਸ਼ਟਰੀ ਮੀਤ ਪ੍ਰਧਾਨ ਭਾਰਤੀ ਜਨਤਾ ਪਾਰਟੀ ਆਪਣੇ ਪਿੰਡ ਜੇਜੋਂ ਦੁਆਬਾ ਵਿਖੇ ਵਿਦਿਆਰਥੀਆਂ ਨਾਲ ਗ੍ਰੀਨ ਦਿਵਾਲੀ ਮਨਾਉਣ ਲਈ ਵਿਸ਼ੇਸ਼ ਤੋਰ ਤੇ ਪਹੁੰਚੇ। ਇਸ ਮੌਕੇ ਅਵਿਨਾਸ਼ ਰਾਏ ਖੰਨਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਅਤੇ ਆਉਣ ਵਾਲੀਆਂ ਨਸਲਾਂ ਨੂੰ ਪ੍ਰਦੂਸ਼ਤ ਵਾਤਾਵਰਨ ਤੋਂ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਗ੍ਰੀਨ ਦਿਵਾਲੀ ਮਨਾਉਣੀ ਚਾਹੀਦੀ ਹੈ।

Advertisements

ਉਹਨਾਂ ਕਿਹਾ ਕਿ ਗ੍ਰੀਨ ਦਿਵਾਲੀ ਮਨਾਉਣ ਦੇ ਨਾਲ-ਨਾਲ ਸਾਨੂੰ ਪਾਣੀ ਨੂੰ ਬਚਾਉਣਾ, ਨਸ਼ਿਆਂ ਖਿਲਾਫ ਕੰਮ ਕਰਨਾ ਤੇ ਸਫਾਈ ਮੁਹਿੰਮ ਵਿੱਚ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਸਰਪੰਚ ਕੁਲਵਿੰਦਰ ਕੌਰ, ਪਰਵੀਨ ਸੋਨੀ ਮੈਂਬਰ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ, ਸਰਪੰਚ ਸੁਖਦੇਵ ਸਿੰਘ ਖੰਨੀ, ਪਰਵੀਨ ਲਸਾੜਾ, ਅਸ਼ਵਨੀ ਖੰਨਾ, ਪ੍ਰਿੰ. ਮੈਡਮ ਸੁਰੀਨ, ਮੈਡਮ ਕਰਮਜੀਤ,  ਨਿਸ਼ਾ,  ਸ਼ਿਲਪਾ, ਪ੍ਰਿੰਸੀਪਲ ਵਿਨੋਦ ਕੁਮਾਰ, ਰਿਚਾ ਸ਼ਰਮਾ, ਹਰੀਸ਼ ਕੁਮਾਰ, ਅਮਰਜੀਤ ਸਿੰਘ, ਰਾਮ ਲੁਭਾਇਆ, ਦਿਨੇਸ਼ ਕੁਮਾਰ, ਸੋਹਣ ਲਾਲ, ਬਲਬੀਰ ਸਿੰਘ,ਸੰਦੀਪ ਸਿੰਘ, ਸੰਜੀਵ ਕੁਮਾਰ, ਕੁਲਵਿੰਦਰ ਸਿੰਘ, ਮੀਨਾ ਮਿਸ਼ਰਾ, ਬੰਦਨਾ ਸ਼ਰਮਾ,  ਵੀਨੂੰ,  ਰੇਨੂੰ ਬਾਲਾ, ਪ੍ਰਿਅੰਕਾ ਸ਼ਰਮਾ, ਸਰੂਚੀ, ਨਵਜੋਤ ਕੌਰ ਸਮੇਤ ਬੱਚੇ ਹਾਜਰ ਸਨ। ਇਸ ਮੌਕੇ ਸਟੇਜ ਦੀ ਭੂਮਿਕਾ ਬਲਵਿੰਦਰਜੀਤ ਕੌਰ ਵਲੋਂ ਬਖੂਬੀ ਨਿਭਾਈ ਗਈ। 

LEAVE A REPLY

Please enter your comment!
Please enter your name here