ਏਕ ਜੋਤ ਸੰਸਥਾ ਨੇ ਝੁੱਗੀ ਨਿਵਾਸੀਆਂ ਨੂੰ ਭੇਂਟ ਕੀਤਾ ਜਰੂਰਤ ਦਾ ਸਮਾਨ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਏਕ ਜੋਤ ਸੇਵਾ ਸੰਮਤੀ ਜਗਤਪੁਰਾ ਹੁਸ਼ਿਆਰਪੁਰ ਵਲੋਂ ਪਿੰਡ ਬਜਵਾੜਾ ਕਲਾਂ, ਬਾਈਪਾਸ ਨਜ਼ਦੀਕ ਝੁਗੀਆਂ ਵਿੱਚ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਸੰਮਤੀ ਦੇ ਸਰਪਰਸਤ ਸਰਦਾਰ ਕੁਲਦੀਪ ਸਿੰਘ ਪੱਤੀ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਮੌਕੇ ਤੇ 70 ਝੁੱਗੀਆਂ ਨੂੰ ਰੰਗ-ਬਿਰੰਗੀਆਂ ਲੜੀਆਂ ਲਗਾ ਕੇ ਸਜਾਇਆ ਗਿਆ। ਸੰਮਤੀ ਵਲੋਂ ਸੀਨੀਅਰ ਸਿਟੀਜ਼ਨ ਅਤੇ ਬੀਮਾਰ ਵਿਅਕਤੀਆਂ ਨੂੰ 12 ਰਜ਼ਾਈਆਂ ਅਤੇ ਬੇਸਹਾਰਾ ਬੱਚਿਆਂ ਨੂੰ 12 ਕੰਬਲ ਭੇਂਟ ਕੀਤੇ ਗਏ। ਹਰੇਕ ਪਰਿਵਾਰ ਨੂੰ ਇਕ ਪੈਕੇਟ ਦੁੱਧ ਦਿੱਤਾ ਗਿਆ ਅਤੇ ਨਾਲ ਹੀ ਪਰਿਵਾਰਾਂ ਨੂੰ ਸੇਬ ਤੇ ਕੇਲੇ ਵੰਡੇ ਗਏ।

Advertisements

ਇਸ ਮੌਕੇ ਤੇ ਸਰਪਰਸਤ ਕੁਲਦੀਪ ਸਿੰਘ ਪੱਤੀ ਨੇ ਦੱਸਿਆ ਕਿ ਸੰਮਤੀ ਵਲੋਂ ਲੋੜਵੰਦ ਲੜਕੀਆਂ ਦੇ ਵਿਆਹ ਲਈ ਰਾਸ਼ਨ, ਬੇਸਹਾਰਾ ਬੱਚਿਆਂ ਦੀ ਪੜਾਈ ਵਿੱਚ ਸਹਾਇਤਾ, ਸੀਨਿਅਰ ਸਿਟੀਜ਼ਨਾਂ ਨੂੰ ਗਰਮੀਆਂ-ਸਰਦੀਆਂ ਦੇ ਕਪੜੇ ਅਤੇ ਰਾਸ਼ਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਜਰਨੈਲ ਸਿੰਘ ਧੀਰ ਸਟੇਟ ਅਵਾਰਡੀ ਮੈਂਬਰ ਜ਼ਿਲਾ ਪੱਧਰੀ ਸੀਨੀਅਰ ਸਿਟੀਜ਼ਨ ਵੈਲਫੇਅਰ ਕਮੇਟੀ ਹੁਸ਼ਿਆਰਪੁਰ ਨੇ ਸੰਮਤੀ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਭਰਭੂਰ ਪ੍ਰਸ਼ੰਸਾ ਕੀਤੀ ਅਤੇ ਆਪਣੇ ਵਲੋਂ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ।

ਇਸ ਮੌਕੇ ਤੇ ਪ੍ਰਧਾਨ ਵਿਜੈ ਕੁਮਾਰ ਮੋਦਗਿਲ, ਮੈਂਬਰ ਸੁਰਜੀਤ ਸਿੰਘ ਪੱਤੀ, ਕੁਲਵਿੰਦਰ ਕੌਰ, ਸਰੋਜ ਗੁਪਤਾ, ਜੀਵਨ ਗੁਪਤਾ, ਗੌਤਮ ਚੌਪੜਾ, ਮਹੇਸ਼ ਚੋਪੜਾ, ਰਣਜੀਤ ਪੱਤੀ, ਰਾਮਜੀ, ਵਿਸ਼ਾਲ ਕਪੂਰ, ਸੇਠੀ ਸਾਹਿਬ, ਵਿਸ਼ਾਲ, ਅਮਰਦੀਪ, ਏਕਜੋਤ ਪੱਤੀ, ਮਨੀ ਆਦੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਝੁੱਗੀ ਨਿਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here