ਪੀ.ਸੀ.ਪੀ.ਐਨ.ਡੀ.ਟੀ. ਸਬੰਧੀ ਨਵੇ ਨਿਰਦੇਸ਼ ਲਾਗੂ ਕੀਤੇ ਜਾਣ- ਸਿਵਲ ਸਰਜਨ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਬਾਲ ਲਿੰਗ ਅਨੁਪਾਤ ਵਿੱਚ ਸੁਧਾਰ ਲਿਆਉਣ ਅਤੇ ਲਿੰਗ ਨਿਰਧਾਰਿਤ ਜਾਂਚ ਨੂੰ ਰੋਕਣ ਲਈ ਪੀ.ਸੀ.ਐਡ. ਪੀ. ਐਨ. ਡੀ. ਟੀ. ਐਕਟ 1994 ਨੂੰ ਜਿਲੇ ਵਿੱਚ ਸਖਤੀ ਨਾਲ ਲਾਗੂ ਕਰਨ ਅਤੇ ਇਸ ਸਬੰਧੀ ਨਵੇ ਦਿਸ਼ਾ ਨਿਰਦੇਸ਼ਾ ਦੇ ਮੱਦੇ ਨਜ਼ਰ ਸਬ ਡਿਵੀਜਨ ਗੜਸ਼ੰਕਰ , ਦਸੂਹਾ ਅਤੇ ਮੁਕੇਰੀਆਂ ਨਾਲ ਸੰਬਧਿਤ ਸਕੈਨ ਸੈਟਰਾਂ ਦੇ ਮਾਲਿਕਾ ਦੀ ਇਕ ਵਿਸ਼ੇਸ਼ ਮੀਟਿੰਗ ਸਿਵਲ ਸਰਜਨ ਡਾ. ਰੇਨੂੰ ਸੂਦ ਦੀ ਪ੍ਰਧਾਨਗੀ ਹੇਠ ਕੀਤੀ ਗਈ । ਮੀਟਿੰਗ ਵਿੱਚ ਹਾਜਰ ਡਾਕਟਰਾਂ ਨੂੰ ਸੰਬੋਧਨ ਕਰਦੇ ਹੋਏ ਸਿਵਲ  ਸਰਜਨ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾ ਮੁਤਾਬਿਕ ਸਬ ਡਿਵੀਜਨ ਪੱਧਰ ਦੀਆਂ ਐਪਰੀਪ੍ਰੀਏਟ ਅਥਾਰਟੀ ਨੂੰ ਖਤਮ ਕਰਕੇ ਜਿਲਾਂ ਪੱਧਰ ਤੇ ਇਸ ਦੀਆਂ ਸਾਰੀਆਂ ਸ਼ਕਤੀਆਂ ਦਿੱਤੀਆ ਗਈਆ ਹਨ ।

Advertisements

ਇਹਨਾਂ ਸਕੈਨ ਸੈਟਰਾਂ ਨੂੰ ਆਪਣੀ ਫਾਰਮ ਐਫ ਦੀ ਰਿਪੋਟ ਹੁਣ ਜਿਲਾਂ ਪੱਧਰ ਤੇ ਮਹੀਨੇ ਦੀ 5 ਤਰੀਕ ਤੱਕ ਭੇਜਣੀ ਹੋਵੇਗੀ । ਇਸ ਮੋਕੇ ਜਿਲਾ ਪਰਿਵਾਰ ਭਲਾਈ ਅਫਸਰ ਕਮ – ਨੋਡਲ ਅਫਸਰ ਪੀ. ਸੀ. ਪੀ. ਐਨ. ਡੀ. ਟੀ. ਵੱਲੋ ਗਰਭਵਤੀ ਔਰਤਾਂ ਦੀ ਸਕੈਨ ਕਰਨ ਸਮੇ ਜਰੂਰੀ ਰਿਕਾਰਡ ਰੱਖਣ ਅਤੇ ਸਕੈਨ ਕਰਨ ਦੇ ਕਾਰਨ  ਬਾਰੇ ਜਾਣਕਾਰੀ ਦਿੱਤੀ । ਉਹਨਾ ਇਹ ਵੀ ਦੱਸਿਆ ਕਿ  ਸਕੈਨ ਸੈਂਟਰ ਤੇ ਸਕੈਨ ਕਰਨ ਵਾਲੇ ਡਾਕਟਰ ਦਾ ਪੰਜਾਬ ਮੈਡੀਕਲ ਕੌਸਲ ਪਾਸੋ ਰਜਿਸਟਿਡ ਹੋਣਾ ਵੀ ਜਰੂਰੀ ਹੈ।

ਵਿੱਚ ਹਾਜਰ ਸਕੈਨ ਸੈਟਰਾਂ ਦੇ ਮਾਲਕਾਂ ਵੱਲੋ ਇਸ ਐਕਟ ਦੀ ਇੰਨ ਵਿੰਨ ਪਾਲਣਾ ਕਰਨ ਦੀ ਬੱਚਨ ਬੱਧਤਾ ਪ੍ਰਗਟਾਈ । ਮੀਟਿੰਗ ਵਿੱਚ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਡਾ. ਟੇਕ ਰਾਜ ਭਾਟੀਆ, ਡਾ. ਮਨੋਜ ਮਹਿਤਾ, ਜਿਲਾਂ ਮਾਸ ਮੀਡੀਆ ਅਫਸਰ ਪਰੋਸ਼ਤਮ ਲਾਲ,  ਅਭੈ ਮੋਹਨ ਆਦਿ ਹਾਜਰ ਸਨ।

LEAVE A REPLY

Please enter your comment!
Please enter your name here