ਦਿਵਿਆਂਗਾਂ ਦਾ ਸਤਿਕਾਰ ਕੈਂਪ ਦੌਰਾਨ 8 ਦਿਵਿਆਂਗ ਸਰਟੀਫਿਕੇਟ ਜਾਰੀ ਕੀਤੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲਾ ਪ੍ਰਸ਼ਾਸ਼ਨ ਵਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਇਕ ਨਿਵੇਕਲੀ ਪਹਿਲ ਕਰਦਿਆਂ ਦਿਵਿਆਂਗ ਵਿਅਕਤੀਆਂ ਦੀ ਸਹੂਲਤ ਲਈ ‘ਹਰ ਵੀਰਵਾਰ ਦਿਵਿਆਂਗਾਂ ਦਾ ਸਤਿਕਾਰ’ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਦੀ ਅਗਵਾਈ ਵਿੱਚ ਸਰਕਾਰੀ ਹਸਪਤਾਲ ਗੜ•ਸ਼ੰਕਰ ਵਿੱਚ ਵਿਸ਼ੇਸ਼ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਦਿਵਿਆਂਗਜਨਾਂ ਦੀ ਜਿਥੇ ਰਜਿਸਟਰੇਸ਼ਨ ਕੀਤੀ ਗਈ, ਉਥੇ ਹੀ ਉਨ•ਾਂ ਨੂੰ ਸਰਟੀਫਿਕੇਟ ਵੀ ਸੌਂਪੇ ਗਏ।

Advertisements

‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜ਼ਿਲਾ ਪ੍ਰਸ਼ਾਸ਼ਨ ਵਲੋਂ ਐਨ.ਜੀ.ਓਜ਼ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਵਿੱਚ 11 ਰਜਿਸਟਰੇਸ਼ਨ ਕੀਤੀਆਂ ਗਈਆਂ ਅਤੇ 8 ਸਰਟੀਫਿਕੇਟ ਵੀ ਸੌਂਪੇ ਗਏ। ਇਸ ਤੋਂ ਇਲਾਵਾ ਦਿਵਆਂਗਜਨਾਂ ਦੇ 8 ਯੂ.ਡੀ.ਆਈ.ਡੀ. ਅਤੇ 8 ਪੈਨਸ਼ਨਾਂ ਦੇ ਫਾਰਮ ਵੀ ਭਰੇ ਗਏ। ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਮੁਕੇਸ਼ ਗੌਤਮ ਨੇ ਦੱਸਿਆ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਹਰ ਵੀਰਵਾਰ ਜ਼ਿਲੇ ਦੀ ਇਕ ਸਬ-ਡਵੀਜ਼ਨ ਦੇ ਸਰਕਾਰੀ ਹਸਪਤਾਲ ਵਿਖੇ ‘ਹਰ ਵੀਰਵਾਰ ਦਿਵਆਂਗਾਂ ਦਾ ਸਤਿਕਾਰ’ ਮੁਹਿੰਮ ਅਧੀਨ ਕੈਂਪ ਲਗਾਏ ਜਾ ਰਹੇ ਹਨ, ਜਿਸ ਨਾਲ ਦਿਵਆਂਗਜਨਾਂ ਨੂੰ ਕਾਫ਼ੀ ਸਹੂਲਤ ਪ੍ਰਾਪਤ ਹੋ ਰਹੀ ਹੈ।

ਸਿਵਲ ਹਸਪਤਾਲ ਗੜਸ਼ੰਕਰ ਦੇ ਐਸ.ਐਮ.ਓ. ਡਾ.ਟੇਕਰਾਜ ਭਾਟੀਆ ਨੇ ਦੱਸਿਆ ਕਿ ਦਿਵਆਂਗਜਨ ਵਿਅਕਤੀਆਂ ਨੂੰ ਸਿਵਲ ਹਸਪਤਾਲ ਗੜਸ਼ੰਕਰ ਵਿਖੇ ਸਰਟੀਫਿਕੇਟ ਬਣਾਉਣ ਸਬੰਧੀ ਕਿਸੇ ਤਰਾਂ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸੰਦੀਪ ਸ਼ਰਮਾ, ਜਸਵਿੰਦਰ ਸਿੰਘ, ਸੰਜੇ ਕੁਮਾਰ, ਸੀਮਾ ਰਾਣੀ, ਗੁਰਮੇਲ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ। 

LEAVE A REPLY

Please enter your comment!
Please enter your name here