ਮੈਡੀਕਲ ਚੈੱਕਅਪ  ਕੈਂਪ ਵਿੱਚ  ਕੀਤੀ 212  ਮਰੀਜ਼ਾਂ ਦੀ ਜਾਂਚ

ਟਾਂਡਾ ਉੜਮੁੜ (ਦ ਸਟੈਲਰ ਨਿਊਜ਼), ਰਿਪੋਰਟ-ਰਿਸ਼ੀਪਾਲ। ਗੁਰਦੁਆਰਾ ਸੰਤ ਬਾਬਾ ਰਘਵੀਰ ਸਿੰਘ ਜੀ ਭੂਲਪੁਰ ਵਿੱਚ ਪਾਠਕ ਹਸਪਤਾਲ ਟਾਂਡਾ ਵੱਲੋਂ ਇਕ ਰੋਜ਼ਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਸਰਪੰਚ ਕਾਬਲ ਸਿੰਘ ਨੇ ਕੀਤਾ। ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਡਾ. ਐੱਨ.ਡੀ. ਪਾਠਕ, ਡਾ. ਰੋਹਿਤ ਪਾਠਕ, ਡਾ.ਅਮਿਤ ਪਾਠਕ, ਡਾ. ਅਨੂਪਮਾ ਅਤੇ ਡਾ. ਇੰਦਰ ਪਾਲ ਸੈਣੀ ਦੀ ਟੀਮ ਨੇ ਸੇਵਾਵਾਂ ਦਿੰਦੇ ਹੋਏ 212  ਮਰੀਜ਼ਾਂ ਦੀ ਜਾਂਚ ਕੀਤੀ।

Advertisements

ਇਸ ਮੌਕੇ ਵੱਖ ਵੱਖ ਤਰਾਂ ਦੇ ਮੈਡੀਕਲ ਟੈਸਟ ਵੀ ਫ੍ਰੀ ਕੀਤੇ ਗਏ। ਇਸ ਮੌਕੇ ਸਰਪੰਚ ਕਾਬਲ ਸਿੰਘ, ਲਤਾ ਪਾਠਕ, ਪ੍ਰਬੰਧਕ ਸਤਨਾਮ ਸਿੰਘ, ਨਰੰਜਨ ਸਿੰਘ, ਡਾਕਟਰ ਬਲਕਾਰ ਸਿੰਘ, ਸਤਨਾਮ ਸਿੰਘ, ਬੱਬੂ, ਰਜਨੀ ਬਾਲਾ, ਮਨਪ੍ਰੀਤ ਕੌਰ, ਅਮ੍ਰਿਤਪਾਲ ਕੌਰ, ਬਲਜਿੰਦਰ ਕੌਰ, ਪਰਮਜੀਤ ਕੌਰ, ਐੱਚ.ਪੀ. ਸ਼ਰਮਾ, ਰਾਹੁਲ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here