ਰਿਟਾਇਰਡ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਨੇ ਕੀਤਾ ਸਾਲ 2019 ਦੀ ਡਾਇਰੀ ਦਾ ਅਗਾਜ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਪੰਜਾਬ ਰੋਡਵੇਜ ਰਿਟਾਇਰਡ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ ਪ੍ਰਧਾਨ ਗਿਆਨ ਸਿੰਘ ਠੱਕਰਵਾਲ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਹੋਈ। ਮੀਟਿੰਗ ਵਿੱਚ ਮੁਕੇਸ਼ ਗੋਤਮ ਜਿਲਾ ਸਮਾਜਿਕ ਸੁਰੱਖਿਆ ਅਫਸਰ ਹੁਸ਼ਿਆਰਪੁਰ ਬਤੌਰ ਮੁੱਖ ਮਹਿਮਾਨ ਹਾਜਰ ਹੋਏ। ਉਹਨਾਂ ਦਾ ਸਨਮਾਨ ਜੱਥੇਬੰਦੀ ਵਲੋ ਅਤੇ ਜਨਰਲ ਮੈਨੇਜਰ ਹਰਜਿੰਦਰ ਸਿੰਘ ਮਿਨਹਾਸ ਅਤੇ ਜੋਗਿੰਦਰ ਪਾਲ ਸਾਬਕਾ ਜਨਰਲ ਮੈਨੇਜਰ ਨੇ ਮੋਮੈਂਟੋ ਅਤੇ ਲੋਈ ਦੇ ਕੇ ਕੀਤਾ ਗਿਆ।

Advertisements

ਇਸ ਤੋ ਉਪਰੰਤ ਸਾਲ 2019 ਦੀ ਡਾਇਰੀ ਦਾ ਅਗਾਜ ਜਨਰਲ ਮੈਨੇਜਰ ਮਿਨਹਾਸ ਵਲੋ ਕੀਤਾ ਗਿਆ। ਉਪਰੰਤ ਸਾਰੇ ਜੱਥੇਬੰਦੀ ਦੇ ਮੈਂਬਰਾਂ ਨੂੰ ਡਾਇਰੀਆਂ ਦਾ ਵਿਤਰਣ ਕੀਤਾ ਗਿਆ। ਇਸ ਉਪਰੰਤ ਜਨਰਲ ਮੈਨੇਜਰ ਹਰਜਿੰਦਰ ਸਿੰਘ ਮਿਨਹਾਸ ਨੇ ਮੀਟਿੰਗ ਨੂੰ ਸੰਬੋਧਿਨ ਕਰਦਿਆਂ ਨਵੇ ਸਾਲ ਦੀ ਵਧਾਈ ਦਿੱਤੀ ਅਤੇ ਸਾਰੇ ਮੈਂਬਰਾਂ ਨੂੰ ਇੱਕਠੇ ਰਹਿਣ ਲਈ ਪ੍ਰਰੇਣਾ ਦਿੱਤੀ। ਜਿਲਾ ਸਮਾਜਿਕ ਸੁਰੱਖਿਆ ਅਫਸਰ ਨੇ ਇਸ ਜੱਥੇਬੰਦੀ ਦੇ ਇੱਕਠ ਨੂੰ ਵੇਖ ਕੇ ਖੁਸ਼ੀ ਜਾਹਿਰ ਕੀਤੀ ਅਤੇ ਭਰੋਸਾ ਦਿੱਤਾ ਕਿ ਕੋਈ ਵੀ ਸਮਾਜਿਕ ਸੁਰੱਖਿਆ ਅਧੀਨ ਕੰਮ ਹੋਵੇ ਤਾਂ ਮੈਂ ਪਹਿਲ ਦੇ ਅਧਾਰ ਤੇ ਕੰਮ ਕਰਾਗਾਂ। ਉਹਨਾਂ ਨੇ ਵੀ ਇਸ ਜੱਥੇਬੰਦੀ ਦੇ ਕੰਮਾਂ ਦੀ ਸ਼ਲਾਘਾ ਕੀਤੀ।

ਇਸ ਉਪਰੰਤ ਪ੍ਰਧਾਨ ਗਿਆਨ ਸਿੰਘ ਠੱਕਰਵਾਲ ਨੇ ਨਵੇ ਆਏ ਮੈਂਬਰ ਰਾਜਿੰਦਰ ਸਿੰਘ ਆਜ਼ਾਦ ਨੂੰ ਸਨਮਾਨਿਤ ਕੀਤਾ ਅਤੇ ਇਸ ਤੋਂ ਬਾਅਦ ਸਰਕਾਰ ਦੀਆਂ ਗਲਤ ਨੀਤੀਆਂ ਦੀ ਪੁਰਜੋਰ ਨਖੇਧੀ ਕੀਤੀ ਕਿ ਸਰਕਾਰ ਮੁਲਾਜਮਾਂ ਦਾ 22 ਮਹੀਨਿਆਂ ਦਾ ਡੀ.ਏ. ਦਾ ਬਕਾਇਆ, ਡੀ.ਏ. ਦੀਆਂ 5 ਕਿਸ਼ਤਾਂ ਅਤੇ 6ਵਾਂ ਪੇਅ ਕਮਿਸ਼ਨ ਦੀ ਰਿਪੋਰਟ ਜਲਦੀ ਲਾਗੂ ਕਰਨ ਦੀ ਮੰਗ ਕੀਤੀ। 

ਇਸ ਤੋਂ ਬਾਅਦ ਨਵੇ ਆਏ ਮੈਂਬਰ ਰਾਜਿੰਦਰ ਸਿੰਘ ਆਜ਼ਾਦ ਨੇ ਵੀ ਆਪਣੇ ਸੰਬੋਧਿਨ ਵਿੱਚ ਮਾਰੂ ਨੀਤੀਆਂ ਦੀ ਪੁਰਜੋਰ ਨਿੰਦਾ ਕੀਤੀ ਅਤੇ ਜੋ 5 ਸਰਕਾਰੀ ਅਧਿਆਪਕਾੰ ਦੀ ਟਰੀਮੀਨੇਸ਼ਨ ਕੀਤੀ ਹੈ ਉਸਦੀ ਪੁਰਜੋਰ ਨਿੰਦਾ ਕੀਤੀ ਹੈ ਅਤੇ ਸਰਕਾਰ ਕੋਲੋਂ ਉਹਨਾਂ ਨੂੰ ਬਿਨਾਂ ਸ਼ਰਤ ਬਹਾਲ ਕਰਨ ਦੀ ਵੀ ਮੰਗ ਕੀਤੀ। 2004 ਤੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਰਿਟਾਇਰਡ ਕਰਮਚਾਰੀ ਅਤੇ ਉਸਦੀ ਪਤਨੀ ਨੂੰ ਸਰਕਾਰੀ ਬੱਸਾਂ ਵਿੱਚ ਫ੍ਰੀ ਸਫਰ ਕਰਨ ਦੀ ਵੀ ਇਜਾਜਤ ਲਈ ਪੁਰਜੋਰ ਮੰਗ ਕੀਤੀ।

ਚੈਅਰਮੈਨ ਰਣਜੀਤ ਸਿੰਘ ਮੁਲਤਾਨੀ ਐਸ.ਐਸ. ਨੇ ਵੀ ਆਪਣੇ ਸੰਬੋਧਿਨ ਵਿੱਚ ਪੁਰਜੋਰ ਨਖੇਧੀ ਕੀਤੀ ਕਿ ਸਰਕਾਰ ਖਾਲੀ ਖਜਾਨੇ ਦਾ ਰੋਣਾ ਰੋਂਦੀ ਹੈ। ਇੱਥੋ ਤੱਕ ਕੇ ਸਰਕਾਰ ਦੇ ਭਾਈਵਾਲ ਐਮ.ਐਲ.ਏ. ਵੀ ਸਰਕਾਰ ਤੋਂ ਦੁੱਖੀ ਹੋ ਕੇ ਸਟੇਜਾਂ ਉਪਰ ਵੀ ਬੋਲਣ ਲਈ ਮਜਬੂਰ ਹੋ ਗਏ ਹਨ। ਇਸ ਤੋੰ ਇਲਾਵਾ ਜੋਗਿੰਦਰ ਪਾਲ ਜੀ.ਐਮ., ਬਾਬਾ ਸੰਸਾਰ ਸਿੰਘ, ਪ੍ਰੇਮ ਸਿੰਘ ਡੱਵਿਡਾ ਕੁਲਭੂਸ਼ਣ, ਪ੍ਰਕਾਸ਼ ਸਿੰਘ, ਬਲਵਿੰਦਰ ਸਿੰਘ ਗੜਸ਼ੰਕਰ, ਗਿਆਨ ਸਿੰਘ ਭਲੇਠੂ ਜਨਰਲ ਸਕੱਤਰ, ਕਮਲਜੀਤ ਮਿਨਹਾਸ ਕੈਸ਼ੀਅਰ, ਗੁਰਬਖਸ਼ ਸਿੰਘ ਮਨਕੋਟੀਆਂ, ਰਣਜੀਤ ਕੁਮਾਰ ਸ਼ਰਮਾ, ਸੁਰਜੀਤ ਸਿੰਘ ਸੈਣੀ, ਗੁਰਜੰਟ ਸਿੰਘ ਸਾਬਕਾ ਟਰੈਫਿਕ ਮੈਨੇਜਰ, ਅਨਿਲ ਕੁਮਾਰ ਟਰੈਫਿਕ ਮੈਨੇਜਰ, ਅਵਤਾਰ ਸਿੰਘ ਝੀੰਗੜ, ਬਲਜਿੰਦਰ ਸਿੰਘ ਭਾਮ, ਸਵਰਣ ਸਿੰਘ ਅੱਟਵਾਲ, ਹਰਮੇਸ਼ ਲਾਲ ਮੂਗੋਵਾਲ, ਸੁਰਿੰਦਰ ਸਿੰਘ ਬਰਿਆਣਾ ਐਨ.ਆਰ.ਆਈ., ਮੱਖਣ ਸਿੰਘ ਐਨ.ਆਰ.ਆਈ., ਇੰਦਰਮੋਹਣ ਵਾਲੀਆਂ, ਸਰਿੰਦਰਜੀਤ ਭਾਪਾ, ਚਨਣ ਸਿੰਘ ਖੇੜਾ, ਹਰਬੰਸ ਸਿੰਘ ਬੈਂਸ ਅਤੇ ਕੁਲਵੰਤ ਸਿੰਘ ਸਿਰਹਾਲਾ ਨੇ ਵੀ ਸੰਬੋਧਿਨ ਕੀਤਾ।

ਮੀਟਿੰਗ ਵਿੱਚ ਸਰਬਸਮੰਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਅੱਗੇ ਤੋਂ ਮਹੀਨਾਵਾਰ ਮੀਟਿੰਗ ਮਿਤੀ 11 ਦੀ ਜਗਹ ਹਰ ਮਹੀਨੇ ਦੀ 15 ਤਾਰੀਖ ਨੂੰ ਹੋਵੇਗੀ।

LEAVE A REPLY

Please enter your comment!
Please enter your name here