ਨਿਗਮ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਨਾਈਟ ਸ਼ੈਲਟਰ ਦੀ ਦਿੱਤੀ ਜਾਣਕਾਰੀ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਸਰਕਾਰੀ ਕਾਲਜ ਹੁਸ਼ਿਆਰਪੁਰ ਵਿੱਖੇ ਸੁਪਰਿਡੈਂਟ ਸਵਾਮੀ ਸਿੰਘ ਦੀ ਅਗਵਾਈ ਹੇਠ ਇੱਕ ਟੀਮ ਜਿਸ ਵਿੱਚ ਇੰਸਪੈਕਟਰ ਸੰਜੀਵ ਅਰੋੜਾ, ਜ਼ਸਵੀਰ ਸਿੰਘ ਅਤੇ ਕਮਊਨੀਟੀ ਔਰਗਨਾਈਜਰ ਇੰਦਰਜੀਤ ਸਿੰਘ ਨੇ ਸਰਕਾਰੀ ਕਾਲਜ ਦੇ ਵਾਈਸ ਪ੍ਰਿਂਸੀਪਲ ਪਰਵੀਨ ਰਾਣਾ ਦੇ ਸਹਯੋਗ ਨਾਲ ਕਾਲਜ ਦੇ ਵਿਦਆਰਥੀਆਂ ਦੇ ਭਾਰੀ ਇਕਠ ਵਿੱਚ ਨਗਰ ਨਿਗਮ ਵੱਲੋਂ ਬੇਘਰ ਲੋਕਾਂ ਲਈ ਬਣਾਏ ਗਏ ਨਾਈਟ ਸ਼ੈਲਟਰ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਿੱਚ 3 ਨਾਈਟ ਸ਼ੈਲਟਰ ਰੇਲਵੇ ਰੋਡ ਫਾਈਰ ਬ੍ਰਗੇਡ ਦੇ ਦਫਤਰ ਨਜਦੀਕ, ਖਾਨਪੁਰੀ ਗੇਟ ਅਤੇ ਬਹਾਦਰਪੁਰ ਚੌਂਕ ਨਗਰ ਨਿਗਮ ਦੀ ਲਾਈਬ੍ਰੇਰੀ ਬਣਾਏ ਗਏ ਹਨ ਜਿਥੇ ਕੋਈ ਵੀ ਯਾਤਰੀ ਜਾਂ ਜਿਸ ਕੋਲ ਰਾਤ ਠਹਿਰਣ ਲਈ ਜੱਗਾ ਨਾਂ ਹੋਵੇ ਉਹ ਠਹਿਰ ਸਕਦਾ ਹੈ। ਉਹਨਾਂ ਕਾਲਜ ਦੇ ਵਿਦਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਕੋਈ ਵੀ ਯਾਤਰੀ ਜੋ ਰਾਤ ਠਹਿਰਨਾਂ ਚਾਹਦਾਂ ਹੋਵੇ ਉਸ ਨੂੰ ਨਾਈਟ ਸ਼ੈਲਟਰ ਬਾਰੇ ਦੱਸਿਆ ਜਾਵੇ ਜਾ ਪਹੁਂਚਾਇਆ ਜਾਵੇ ਅਤੇ ਇਸ ਸਬੰਧੀ ਮਦਦ ਕੀਤੀ ਜਾਵੇ। 

Advertisements

LEAVE A REPLY

Please enter your comment!
Please enter your name here