ਨਿਗਮ ਨੇ ਆਈ.ਟੀ.ਆਈ ਵਿਦਆਰਥੀਆਂ ਨੂੰ ਨਾਈਟ ਸ਼ੈਲਟਰ ਬਾਰੇ ਦਿੱਤੀ ਜਾਣਕਾਰੀ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਸਰਕਾਰੀ ਆਈ.ਟੀ.ਆਈ ਹੁਸ਼ਿਆਰਪੁਰ ਵਿੱਖੇ ਸੁਪਰਿਡੈਂਟ ਸਵਾਮੀ ਸਿੰਘ ਦੀ ਅਗਵਾਈ ਹੇਠ ਟੀਮ ਨੇ ਸਰਕਾਰੀ ਆਈ.ਟੀ.ਆਈ. ਦੇ ਵਾਈਸ ਪ੍ਰਿੰਸਿਪਲ ਦੇ ਸਹਿਯੋਗ ਨਾਲ ਕਾਲਜ ਦੇ ਵਿਦਆਰਥੀਆਂ ਦੇ ਭਾਰੀ ਇਕਠ ਨੂੰ ਨਗਰ ਨਿਗਮ ਵੱਲੋਂ ਬੇਘਰੇ ਲੋਕਾਂ ਲਈ ਬਣਾਏ ਗਏ ਨਾਈਟ ਸ਼ੈਲਟਰ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਟੀਮ ਵਿੱਚ ਇੰਸਪੈਕਟਰ ਸੰਜੀਵ ਅਰੋੜਾ, ਜ਼ਸਵੀਰ ਸਿੰਘ ਅਤੇ ਕਮਊਨੀਟੀ ਔਰਗਨਾਈਜਰ ਇੰਦਰਜੀਤ ਸਿੰਘ ਹਾਜ਼ਰ ਸਨ।

Advertisements

ਉਹਨਾਂ ਨੇ ਦੱਸਿਆ ਕਿ ਸ਼ਹਿਰ ਵਿੱਚ 3 ਨਾਈਟ ਸ਼ੈਲਟਰ ਰੇਲਵੇ ਰੋਡ ਫਾਈਰ ਬ੍ਰਗੇਡ ਦੇ ਦਫਤਰ ਨਜਦੀਕ, ਖਾਨਪੁਰੀ ਗੇਟ ਅਤੇ ਬਹਾਦਰਪੁਰ ਚੌਂਕ ਨਗਰ ਨਿਗਮ ਦੀ ਲਾਈਬ੍ਰੇਰੀ ਬਣਾਏ ਗਏ ਹਨ। ਜਿਥੇ ਕੋਈ ਵੀ ਯਾਤਰੀ ਜਾਂ ਜਿਸ ਕੋਲ ਰਾਤ ਠਹਿਰਣ ਲਈ ਜੱਗਾ ਨਾਂ ਹੋਵੇ ਉਹ ਉਹਨਾਂ ਸ਼ੈਲਟਰਾਂ ਵਿੱਚ ਠਹਿਰ ਸਕਦਾ ਹੈ। ਉਹਨਾਂ ਆਈ.ਟੀ.ਆਈ. ਦੇ ਵਿਦਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜੇਕਰ ਕਿਸੇ ਵੀ ਵਿਦਿਆਰਥੀ ਨੂੰ ਕੋਈ ਜਰੂਰਤਮੰਦ ਵਿਅਕਤੀ ਦਿਖਦਾ ਹੈ ਤਾਂ ਉਹ ਇਹਨਾਂ ਸ਼ੈਲਟਰਾਂ ਬਾਰੇ ਉਹਨਾਂ ਨੂੰ ਦਸ ਕੇ ਉਹਨਾਂ ਨੂੰ ਲਾਭ ਦਵਾਉਣ ਅਤੇ ਹੋ ਸਕੇ ਤਾਂ ਉਸ ਜਰੂਰਤਮੰਦ ਨੂੰ ਉਹਨਾਂ ਜਗਾ ਤੇ ਛੱਡ ਕੇ ਆਇਆ ਜਾਵੇ।   

LEAVE A REPLY

Please enter your comment!
Please enter your name here