ਸਿਹਤ ਮਹਿਕਮੇ ਨੇ ਗੁੜ, ਸ਼ੱਕਰ ਤੇ ਖੰਡ ਦੇ ਸੈਂਪਲ ਚੰਡੀਗੜ ਲੈਬ ਭੇਜੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ-ਜਤਿੰਦਰ ਪ੍ਰਿੰਸ। ਸਿਹਤ ਮਹਿਕਮੇ ਵੱਲੋ ਜਿਲਾਂ ਸਿਹਤ ਅਫਸਰ ਡਾ. ਸੇਵਾ ਸਿੰਘ ਵੱਲੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਇਕ ਅਜਿਹੇ ਗੁੜ ਦੇ ਵੇਲਣੇ ਤੇ ਛਾਪੇਮਾਰੀ ਕੀਤੀ ਹੈ ਜਿੱਥੇ ਘਟੀਆ ਦਰਜੇ ਦੀ ਖੰਡ ਨੂੰ ਗਰਮ ਕਰਕੇ ਰਸ ਵਿੱਚ ਮਿਲਾਕੇ ਗੁੜ ਤਿਆਰ ਕੀਤਾ ਜਾਂਦਾ ਸੀ। ਹੈਰਾਨਗੀ ਤੇ ਉਸ ਵੇਲੇ ਹੋਈ ਜਦੋਂ ਉਸ ਵੱਲੋ ਵਰਤਿਆ ਜਾਣ ਵਾਲਾ ਗੰਨਾ ਸਾਰਾ ਹੀ ਗਲਿਆ ਤੇ ਉਲੀ ਲੱਗੀ ਹੋਈ ਸੀ ਤੇ ਸਿਹਤ ਮਹਿਕਮੇ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ ਸ਼ੱਕਰ, ਗੁੱੜ ਅਤੇ ਖੰਡ ਦੇ ਤਿੰਨ ਸੈਪਲ ਲੈ ਕੇ ਉਸਨੂੰ ਚੰਡੀਗੜ ਲੈਬ ਵਿੱਚ ਭੇਜ ਦਿੱਤਾ ਗਿਆ।

Advertisements

ਇਸ ਮੋਕੇ ਡਾ. ਸੇਵਾ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਨੂੰ ਪਤਾ ਲੱਗਾ ਸੀ ਕਿ ਪੂੰਗਾ ਪਿੰਡ ਫਗਵਾੜਾ ਰੋਡ ਤੇ ਇਕ ਪਰਵਾਸੀ ਮਹੀਪਾਲ ਵਾਸੀ ਉਮਰਪੁਰ ਮੁਜਾਫਰਪੁਰ ਯੂ.ਪੀ. ਪਿਛਲੇ 14–15 ਸਾਲ ਤੋ ਗੁੜ ਬਣਾ ਕੇ ਵੇਚਣ ਦਾ ਕੰਮ ਕਰ ਰਿਹਾ ਹੈ। ਬੀਤੀ ਰਾਤ ਜਦੋਂ ਇਕ ਗੱਡੀ ਭਰੀ ਖੰਡ ਦੀ ਲੈ ਕੇ ਆਇਆ ਤੇ ਆਲੇ-ਦੁਆਲੇ ਦੇ ਲੋਕਾਂ ਨੇ ਰੋਲਾ ਪਾ ਦਿੱਤਾ। ਉਸ ਮੋਕੇ ਮਾਡਲ ਟਾਉਨ ਥਾਣੇ ਵੱਲੋ ਏ.ਐਸ.ਆਈ. ਰਸ਼ਪਾਲ ਸਿੰਘ ਨੇ ਜਾ ਕਾਰਵਾਈ ਕੀਤੀ ਤੇ ਤਕਰੀਬਨ 20 ਬੋਰੀਆਂ ਖੰਡ ਦੀਆਂ ਆਪਣੀ ਕਸਟਡੀ ਵਿੱਚ ਲੈ ਲਈ, ਉਸ ਤੋ ਪਹਿਲਾਂ ਖੰਡ ਲੈ ਕੇ ਆਉਣ ਵਾਲੀ ਗੱਡੀ ਵਾਲਾ ਗੱਡੀ ਲੈ ਕੇ ਫਰਾਰ ਹੋ ਚੁਕਾ ਸੀ।

ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਗੁੜ ਨਹੀ ਜਹਿਰ ਹੈ ਕਿਉਕਿ ਗੰਨਾ ਇਹਨਾਂ ਘਟੀਆਂ ਕਿਸਮ ਦਾ ਵਰਤਿਆ ਜਾ ਰਿਹਾ ਹੈ ਉਸ ਨਾਲ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਦੀਆਂ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਪਿਛੇ ਬਹੁਤ ਵੱਡਾ ਨੈਟਵਰਕ ਤੇ ਜਿਹੜੇ ਸ਼ਹਿਰਾ ਵਿੱਚ ਵੱਡੇ ਵਪਾਰੀ ਹਨ ਉਹ ਇਹ ਇਹਨਾਂ ਕੋਲੋ ਕੰਮ ਕਰਵਾਂਉਦੇ ਹਨ ਤੇ ਮੋਟੀ ਕਮਾਈ ਕਰਦੇ ਹਨ । ਕਿਉਂਕਿ ਹਰ ਕੋਈ ਚਾਹੁੰਦਾ ਹੈ ਗੁੜ ਦਾ ਰੰਗ ਵਧੀਆ ਤੇ ਚਿੱਟਾ ਹੋਣਾ ਚਹੀਦਾ ਹੈ ਤਾਂ ਜੋ ਸਿਹਤ ਵਿਭਾਗ ਵੱਲੋ ਨਿਰਧਾਰਿਤ ਕੀਤੀ ਰੰਗ ਦੀ ਕੁਆਲਟੀ ਤੇ ਕਵਾਂਟਟੀ ਦੇ ਹਿਸਾਬ ਨਾਲ ਰੰਗ ਪਾਉਣਾ ਚਾਹੀਦਾ ਹੈ।

ਇਸ ਮੋਕੇ ਡਾ. ਸੇਵਾ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਚਮਕਦੀ ਚੀਜ ਸੋਨਾ ਨਹੀ ਹੁੰਦੀ ਤੇ ਕੋਈ ਵੀ ਖਾਣ ਵਾਲੀ ਚੀਜ ਖਰੀਦਣ ਤੋ ਪਹਿਲਾਂ ਚੈਕ ਜਰੂਰ ਕਰ ਲਿਆ ਕਰੋ । ਇਸ ਮੋਕੇ ਜਦੋ ਗੁੜ ਵਾਲੇ ਵੇਲਣੇ ਦੇ ਮਾਲਿਕ ਮਹੀਪਾਲ ਨੂੰ ਇਸ ਸਬੰਧ ਵਿੱਚ ਪੁਛਿਆ ਤਾਂ ਉਸਨੇ ਇਹ ਗੱਲ ਸਵੀਕਾਰ ਕੀਤੀ ਕਿ ਸਾਨੂੰ ਗੁੜ ਵਧੀਆਂ ਬਣਾਉਣ ਵੇਲੇ ਖੰਡ ਦਾ ਇਸਤੇਮਾਲ ਕਰਨਾ ਪੈਂਦਾ ਹੈ ਤੇ ਰੰਗ ਬਣਾਉਣ ਵਾਸਤੇ ਰੰਗ ਦੀ ਵਰਤੋ ਵੀ ਕਰਨੀ ਪੈਂਦੀ ਹੈ । 

ਇਸ ਸਬੰਧ ਵਿੱਚ ਮਾਡਲ ਟਾਊਨ ਥਾਣੇ ਦੇ ਏ.ਐਸ.ਆਈ. ਰਸ਼ਪਾਲ ਸਿੰਘ ਨੇ ਮੋਕੇ ਤੇ ਦੱਸਿਆ ਕਿ ਕਾਰਵਾਈ ਕਰਦੇ ਹੋਏ ਖੰਡ ਨੂੰ ਆਪਣੀ ਕਸਟਡੀ ਵਿੱਚ ਲੈ ਲਿਆ ਹੈ ਤੇ ਬਾਕੀ ਕਾਰਵਾਈ ਜੋ ਰਿਪੋਟ ਫੂਡ ਦੀ ਲੈਬਰੋਟੀ ਵੱਲੋ ਆਏਗੀ ਉਸ ਤਹਿਤ ਕਾਰਵਾਈ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here