ਸ਼ਹਿਰ ਦੇ ਸਿਹਤ ਤੇ ਤੰਦਰੁਸਤੀ ਕੇਦਰਾਂ ਵਿੱਚ ਯੋਗਾਂ ਦੀਆਂ ਕਲਾਸਾ ਸ਼ੁਰੂ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਸਿਹਤ ਅਤੇ ਤੰਦਰੁਸਤੀ ਕੇਦਰਾਂ ਤੇ ਲੋਕਾਂ ਦੀ ਸਿਹਤ ਦਾ ਮਿਆਰ ਉੱਚਾ ਰੱਖਣ ਲਈ ਯੋਗਾਂ ਸਿੱਖਿਅਕ ਵੱਲੋ ਯੋਗਾ ਸਿਖਾਉਣ ਦੀ ਸ਼ੁਰੂਆਦ ਜਿਲਾਂ ਪੱਧਰ ਤੋ ਸ਼ਹਿਰੀ ਸਿਹਤ ਕੇਦਰ ਪੁਰਹੀਰਾਂ ਅਤੇ ਆਸਲਾਮਬਾਦ ਵਿਖੇ ਜਿਲਾਂ ਪਰਿਵਾਰ ਭਲਾਈ ਅਫਸਰ ਡਾ ਰਜਿੰਦਰ ਰਾਜ ਦੀ ਆਗਵਾਈ ਹੇਠ ਕੀਤਾ ਗਿਆ। ਸਵੇਰੇ ਸਮੇ ਲੋਕਾਂ ਵਿੱਚ ਯੋਗਾ ਕਰਨ ਦੀ ਨਿਯਮਤ ਆਦਤ ਬਣਾਉਣ ਅਤੇ ਤੰਦਰੁਸਤ ਰਹਿਣ ਲਈ ਯੋਗਾਂ ਦਾ ਬਹੁਤ ਮਹੱਤਵ ਹੈ।

Advertisements

ਯੋਗਾ ਸਿੱਖਿਅਕ ਡਾ ਗਗਨਦੀਪ ਕੋਰ ਅਤੇ ਡਾ. ਰੇਖਾ ਸ਼ਰਮਾਂ ਵੱਲੋ ਯੋਗਾ ਕਲਾਸ ਵਿੱਚ ਸ਼ਮਿਲ ਲੋਕਾਂ ਨੂੰ ਯੋਗਾਂ ਦੇ ਵੱਖ ਵੱਖ ਆਸਣ ਅਤੇ ਉਹਨਾਂ ਨਾਲ ਸਰੀਰ ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਯੋਗਾ ਦੀ ਪ੍ਰੈਕਟਿਸ ਵੀ ਕਰਵਾਈ ਗਈ।

ਜਿਲੇ ਵਿੱਚ 32 ਸਿਹਤ ਅਤੇ ਤੰਦਰੁਸਤੀ ਕੇਦਰਾਂ ਵਿਖੇ ਯੋਗਾ ਸਿੱਖਿਅਕ ਵੱਲੋ ਇਹ ਸੇਵਾਵਾਂ ਦਿੱਤੀਆ ਜਾ ਰਹੀਆ ਹਨ ਅਤੇ ਇਹਨਾਂ ਸੈਟਰਾਂ ਤੇ ਕਮਿਉਨਿਟੀ ਹੈਲਥ ਅਫਸਰਾਂ ਵੱਲੋ ਲੋਕਾਂ ਦੀ ਸਿਹਤ ਦਾ ਰਿਕਾਰਡ ਰੱਖਣ ਦੇ ਨਾਲ ਉਹਨਾਂ ਦਾ ਭਵਿੱਖ ਦਾ ਜੀਵਨ ਤੰਦਰੁਸਤ ਕਰਨ ਲਈ ਸਰਕਾਰ ਦਾ ਬਹੁਤ ਵੱਧੀਆ ਉਪਰਾਲਾ ਹੈ । ਇਸ ਮੋਕੇ ਡਾ. ਸ਼ਾਲਨੀ, ਡਾ. ਰੇਨੂੰ ਭਾਟੀਆ ਡੀ.ਪੀ.ਐਮ. ਆਸ਼ਿਫ ਆਦਿ ਸਿਹਤ ਵਿਭਾਗ ਦਾ ਹੋਰ ਸਟਾਫ ਵੀ ਹਾਜਰ ਸੀ  

LEAVE A REPLY

Please enter your comment!
Please enter your name here