ਪੀਰ ਬਾਬਾ ਮਦਾਰ ਸ਼ਾਹ ਜੀ ਦਾ ਤਿੰਨ ਦਿਨਾਂ ਮੇਲਾ ਆਯੋਜਿਤ

ਮਾਹਿਲਪੁਰ (ਦ ਸਟੈਲਰ ਨਿਊਜ਼)। ਪਿੰਡ ਜੱਲੋਵਾਲ ਵਿਖੇ ਪੀਰ ਬਾਬਾ ਮਦਾਰ ਸ਼ਾਹ ਪ੍ਰਬੰਧਕ ਕਮੇਟੀ, ਗ੍ਰ੍ਰਾਮ ਪੰਚਾਇਤ, ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਲਾਨਾ ਜੋੜ ਮੇਲਾ ਦਰਬਾਰ ਪੀਰ ਬਾਬਾ ਮਦਾਰ ਸ਼ਾਹ ਖਾਨਗਾਹ ਵਾਲੇ, ਜੱਲੋਵਾਲ ਵਿਖੇ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ। ਮੇਲੇ ਦੇ ਪਹਿਲੇ ਦਿਨ ਚਿਰਾਗ ਦੀ ਰਸਮ ਸੰਗਤ ਵਲੋਂ ਅਦਾ ਕੀਤੀ ਗਈ। ਮੇਲੇ ਦੇ ਦੂਜੇ ਦਿਨ ਜੋਨੀ ਰੱਤੂ ਨਕਾਲ ਪਾਰਟੀ, ਪੀਰ ਝੰਡੀ ਵਾਲੇ ਫਿਲੌਰ ਵਾਲੇ, ਵਲੋਂ ਨਕਲਾਂ ਪੇਸ਼ ਕੀਤੀਆਂ ਗਈਆਂ। ਮੇਲੇ ਦੇ ਆਖਰੀ ਦਿਨ ਪੰਜਾਬ ਦੀ ਪ੍ਰਸਿੱਧ ਦੋਗਾਣਾ ਜੋੜੀ ਸੁਰਿੰਦਰ ਮਾਨ, ਕਰਮਜੀਤ ਕੰਮੋ, ਧਰਮਵੀਰ ਸ਼ੋਂਕੀ, ਦੋਗਾਣਾ ਜੋੜੀ ਪ੍ਰੇਮ ਹੀਰਾ, ਬਬਲੀ ਖੰਨਾ, ਰਛਪਾਲ ਪਾਲੀ, ਦੀਪ ਸੁਖਦੀਪ, ਤਰਲੋਚਨ ਸ਼ਰੀਫ, ਗੁਰਵਿੰਦਰ ਗੋਲਡੀ ਜਲੰਧਰ ਵਲੋਂ ਪੀਰਾਂ ਦੇ ਗੁਣਗਾਇਨ ਦੇ ਨਾਲ ਨਾਲ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।

Advertisements

ਸਲਾਨਾ ਜੋੜ ਮੇਲੇ ਦੋਰਾਨ ਹਲਕਾ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਵਿਸ਼ੇਸ਼ ਤੋਰ ਤੇ ਮੇਲੇ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਸੇਵਾਦਾਰ ਬਲਦੇਵ ਸਿੰਘ, ਕੁਲਵੰਤ ਸਿੰਘ ਸੈਣੀ, ਸਰਪੰਚ ਬਲਜੀਤ ਸਿੰਘ, ਦਲਜੀਤ ਸਿੰਘ ਕਾਲਾ, ਤਰਲੋਚਨ ਸਿੰਘ ਰਾਜੂ, ਅਜੈਬ ਸਿੰਘ ਸਮੇਤ ਪ੍ਰਮੁੱਖ ਸ਼ਖਸ਼ੀਅਤਾਂ ਵਲੋਂ ਹਲਕਾ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਸਮੇਤ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਤੇ ਕਲਾਕਾਰਾਂ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਹਿੰਦਰ ਸਿੰਘ ਮੱਲ, ਡਾ. ਪਾਲ ਅੱਤੋਵਾਲ, ਓਮ ਪ੍ਰਕਾਸ਼, ਟੋਨੀ, ਚਰਨਜੀਤ ਸਿੰਘ, ਬਿੱਲਾ, ਪਰਮਜੀਤ ਸਿੰਘ ਪੰਮਾ, ਜਰਨੈਲ ਸਿੰਘ ਪੰਚ, ਗੁਰਮੇਲ ਸਿੰਘ, ਸੁਖਵਿੰਦਰ ਸਿੰਘ, ਸੇਵਾ ਸਿੰਘ, ਪਰਮਜੀਤ ਕੌਰ ਪੰਚ ਸਮੇਤ ਸੰਗਤਾਂ ਵੱਡੀ ਗਿਣਤੀ ਵਿੱਚ ਹਾਜਰ ਸਨ। ਮੇਲੇ ਦੋਰਾਨ ਚਾਹ ਪਕੌੜੇ, ਛਬੀਲ ਅਤੇ ਪੀਰਾਂ ਦਾ ਲੰਗਰ ਅਤੁੱਟ ਵਰਤਾਇਆ ਗਿਆ। 

LEAVE A REPLY

Please enter your comment!
Please enter your name here