ਤਕਨੀਕੀ ਸਿੱਖਿਆ ਗ੍ਰਹਿਣ ਕਰਨਾ ਸਮੇਂ ਦੀ ਮੰਗ : ਪ੍ਰਿੰਸੀਪਲ ਰਚਨਾ ਕੌਰ  

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ ਵਿਖੇ ਵੱਖ-ਵੱਖ ਕੋਰਸਾਂ ਵਿਚ ਦਾਖਲਾ ਲੈ ਚੁੱਕੇ ਵਿਦਿਆਰਥੀਆਂ ਨੂੰ ਅਤੇ ਉਹਨਾਂ ਦੇ ਮਾਪਿਆਂ ਨੂੰ ਜੀ ਆਇਆ ਆਖਣ ਲਈ ਸਮਾਗਮ ਕਰਵਾਇਆ ਗਿਆ । ਇਸ ਸਮਾਗਮ ਦੇ ਮੁੱਖ ਮਹਿਮਾਨ ਕਾਲਜ ਦੀ ਪ੍ਰਿੰਸੀਪਲ ਰਚਨਾ ਕੌਰ ਨੇ ਕਾਲਜ ਦੀਆਂ ਉਪਲੱਬਧੀਆਂ ਬਾਰੇ ਬੋਲਦਿਆ ਦੱਸਿਆ ਕਿ ਇਹ ਕਾਲਜ ਪੰਜਾਬ ਤਕਨੀਕੀ ਸਿੱਖਿਆ ਦੇ ਖੇਤਰ ਵਿਚੋਂ ਮੋਹਰੀ ਕਾਲਜ ਹੈ । ਇਸ ਕਾਲਜ ਦੇ ਵਿਦਿਆਰਥੀਆਂ ਵਲੋ ਵਿੱਦਿਆ ਅਤੇ ਖੇਡਾਂ ਦੇ ਖੇਤਰ ਵਿਚ ਬਹੁਤ ਨਾਮ ਖੱਟਿਆ ਹੈ ।

Advertisements

ਉਹਨਾਂ ਨੇ ਵਿਦਿਆਰਥੀਆਂ ਅਤੇ ਨਾਲ ਆਏ ਮਾਤਾ ਪਿਤਾ ਨੂੰ ਵੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਤਕਨੀਕੀ ਸਿੱਖਿਆ ਗ੍ਰਹਿਣ ਕਰਨਾ ਸਮੇਂ ਦੀ ਮੰਗ ਹੈ । ਉਹਨਾਂ ਕਿਹਾ ਕਿ ਇਹ ਕਾਲਜ ਹਮੇਸ਼ਾਂ ਹੀ ਵਿਦਆਰਥੀਆਂ ਦੀ ਪਹਿਲੀ ਪਸੰਦ ਰਿਹਾ ਹੈ। ਇਥੇ ਉਹਨਾਂ ਨੇ ਕਿਹਾ ਕਿ ਸਟਾਫ ਅਤੇ ਵਿਦਆਰਥੀਆਂ ਦੀ ਸਖਤ ਮਿਹਨਤ ਅਤੇ ਲਗਨ ਦੇ ਸਦਕਾ ਹੀ ਇਥੋਂ ਦੇ ਪੜੇ ਵਿਦਿਆਰਥੀ ਦੇਸ਼ਾ-ਵਿਦੇਸ਼ਾਂ ਵਿਚ ਉੱਚੀਆਂ-ਉੱਚੀਆਂ ਪਦਵੀਆਂ ਤੇ ਬਿਰਾਜਮਾਨ ਹਨ। ਇਸ ਮੌਕੇ ਤੇ ਵੱਖ ਵੱਖ ਵਿਭਾਗਾਂ ਦੇ ਮੁੱਖੀ ਅਤੇ ਕਲਾਸ ਇੰਚਾਰਜ ਅਤੇ ਅਮਲਾ ਸਟਾਫ ਵੀ ਹਾਜ਼ਰ ਸੀ ।

LEAVE A REPLY

Please enter your comment!
Please enter your name here