ਮਿਸ਼ਨ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਤੇ ਨਸ਼ਾ ਮੁਕਤ ਪੰਜਾਬ ਵੱਲ ਵੱਧਦੇ ਕਦਮ ਸੰਬੰਧੀ ਸੈਮੀਨਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ।  ਡਿਪਟੀ ਕਮਿਸਨਰ  ਕਮ-ਚੇਅਰਪਰਸਨ ਈਸ਼ਾ ਕਾਲੀਆ ਦੇ ਹੁਕਮਾ ਅਨੁਸਾਰ ਜਿਲਾ ਨਸ਼ਾ ਮੁਕਤੀ ਮੁੜ ਵਸੇਵਾ ਕੇਦਰ ਮੁਹੱਲਾ ਫਤਿਹਗੜ ਵੱਲੋਂ ਅੱਜ ਸਥਾਨਕ ਸੋਨਾਲੀਕਾ ਇੰਟਰਲੈਸ਼ਨਲ ਲਿਮੀਟਡ ਵਿਖੇ ਨਸ਼ਾਖੋਰੀ  ਇਸ ਦੇ ਮਾੜੇ ਪ੍ਰਭਾਵ  ਅਤੇ ਇਲਾਜ ਸੰਬੰਧੀ ਜਾਗਰੂਕਤਾ ਸੈਮੀਨਰ ਡਾ. ਗੁਰਵਿੰਦਰ ਸਿੰਘ ਮੈਡੀਕਲ  ਅਫਸਰ ਜਿਲਾ ਨਸ਼ਾ ਮੁਕਤੀ ਮੁੜ ਵਸੇਵਾ ਕੇਂਦਰ ਮਹੱਲਾ ਫਤਿਹਗੜ ਜੀ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ਸੋਨਾਲੀਕਾ ਇੰਟਰਨੈਸ਼ਨਲ ਦੇ ਜਨਰਲ ਮੈਨੇਜਰ ਅਤੁਲ,  ਰਜਨੀਸ ਸੰਦਲ ਮੁੱਖੀ ਸੀ.ਐਸ.ਆਰ. ਸੋਨਾਲੀਕਾ ਇੰਟਰਨੇਸ਼ਨਲ, ਵਿਕਰਾਤ ਰਾਣਾ ਡਾਇਰੈਕਟਰ ਲੀਗਲ ਸੈੱਲ ਪੰਜਾਬ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਆਰਗਨਾਈਜੇਸ਼ਨ ਅਤੇ ਹੋਰ ਅਧਿਕਾਰੀਆਂ ਵੱਲੋਂ ਸਵਾਗਤ ਕੀਤਾ ਗਿਆ।
ਇਸ ਮੌਕੇ ਤੇ ਜਨਰਲ ਮੈਨੇਜਰ ਸੋਨਾਲੀਕਾ  ਅਤੁਲ ਜੀ ਵੱਲੋਂ ਆਏ ਸਾਰੇ ਸਰੋਤਿਆ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਕਾਊਂਸਲਰ ਸੰਦੀਪ ਕੁਮਾਰੀ ਵੱਲੋਂ ਨਸ਼ਾਖੋਰੀ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਉਹਨਾਂ ਨੇ ਕਿਹਾ ਕਿ ਨਸ਼ਾ ਖੋਰੀ ਇੱਕ ਮਾਨਸਿਕ ਬੀਮਾਰੀ ਹੈ। ਜਿਸ ਦਾ ਇਲਾਜ ਸੰਭਵ ਉਹਨਾਂ ਨੇ ਇਹ ਵੀ ਕਿਹਾ ਕਿ ਤੰਬਾਕੂ ਨੂੰ ਬਾਕੀ ਨਸ਼ਿਆ ਦਾ ਪ੍ਰਵੇਸ਼ ਦੁਆਰ ਮੰਨਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਤੰਬਾਕੂ ਦੇ ਵਿੱਚ ਡਬਲਿਯੂ ਐਚ.ਓ. ਅਨੁਸਾਰ 4000-7000 ਕੈਮੀਕਲ ਪਾਏ ਜਾਦੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਇੱਕ ਸਿਗਰੇਟ, ਬੀੜੀ, ਚੈਨੀ-ਖੈਨੀ, ਕੂਲਲਿਪ ਇਨਸਾਨ ਦੀ ਜਿੰਦਗੀ ਦੇ ਪੰਜ ਤੋਂ ਸੱਤ ਮਿੰਨਟ ਖਤਮ ਕਰ ਦਿੰਦੀ ਹੈ।

Advertisements


ਇਸ ਮੌਕੇ ਤੇ ਨਿਸ਼ਾ ਰਾਣੀ ਮੈਨੇਜਰ ਨੇ ਕਿਹਾ ਕਿ ਨਸ਼ਾਖੋਰੀ ਦਾ ਇਲਾਜ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਹਰ ਸਰਕਾਰੀ ਸਿਹਤ ਸੰਸਥਾਨ ਵਿੱਚ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ। ਇਸ ਦੌਰਾਨ ਮਰੀਜ ਨੂੰ ਮਨੋਰੋਗ ਮਾਹਿਰ ਅਤੇ ਸਿਹਤ ਅਮਲੇ ਦੀ ਸਿੱਧੀ ਦੇਖ-ਰੇਖ ਵਿੱਚ 21 ਦਿਨਾਂ ਲਈ ਡਿਟਾਕਸੀਫਿਕੇਸ਼ਨ ਲਈ ਜਿਲਾ ਹੁਸ਼ਿਆਰਪੁਰ ਵਿਖੇ ਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਦਸੂਹਾ ਵਿਖੇ ਮੁਫਤ ਇਲਾਜ ਕੀਤਾ ਜਾਂਦਾ ਹੈ। ਇਸ ਉਪਰੰਤ ਮਰੀਜ ਦੇ ਮੁੜ ਵਸੇਵੇ ਲਈ ਸਰਕਾਰੀ ਰੀਹੈਬਲੀਟੇਸ਼ਨ ਸੈਂਟਰ, ਮਹੱਲਾ ਫਤਿਹਗੜ, ਹੁਸ਼ਿਆਰਪੁਰ ਵਿਖੇ 90 ਦਿਨਾਂ ਲਈ ਇਲਾਜ ਅਧੀਨ ਰੱਖਿਆ ਜਾਂਦਾ ਹੈ। ਇੱਥੇ ਮਰੀਜ ਨੂੰ ਵਿਅਕਤੀਗਤ ਕਾਊਂਸਲੰਿਗ, ਗਰੁੱਪ ਕਾਊਂਸਲਿਗ, ਪਰਿਵਾਰਕ ਕਾਊਂਸਲਿੰਗ, ਅਧਿਆਤਮਿਕ ਕਾਊਸਲਿੰਗ, ਮੈਡੀਟੇਸ਼ਨ, ਇੰਨਡੋਰ ਆਊਟਡੋਰ ਖੇਡਾਂ, ਸਰੀਰ ਕਸਰਤ, ਜਿੰਮ ਕਸਰਤ, ਯੋਗਾ ਦੇ ਨਾਲ-ਨਾਲ ਨਵੀਨ ਦੇ ਪੁਨਰਵਾਸ ਲਈ ਪੀ.ਐਨ.ਬੀ. ਸਵੈ ਰੋਜਗਾਰ ਸਿਖਲਾਈ, ਕੰਪਿਊਟਰ ਸਿੱਖਿਆ, ਮਲਟੀ ਸਕਿਲ ਡਿਵੈਂਲਪਮੈਂਟ ਕਿੱਤਾ ਮੁੱਖੀ ਕੋਰਸ ਅਤੇ ਵੋਕੇਸ਼ਨਲ ਸਿੱਖਲਾਈ ਦਿੱਤੀ ਜਾਂਦੀ ਹੈ।

ਇਸ ਮੌਕੇ ਤੇ ਡਾ. ਗੁਰਵਿੰਦਰ ਸਿੰਘ ਮੈਡੀਕਲ ਅਫਸਰ ਵੱਲੋਂ ਕਿਹਾ ਕਿ ਉਕਤ ਇਲਾਜ ਤੋਂ ਇਲਾਵਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਵੱਲੋਂ ਓ.ਏ.ਟੀ. ਕਲੀਨਿਕ ਖੋਲੇ ਗਏ ਹਨ। ਇਸ ਵਿੱਚ ਨਸ਼ਾ ਖੋਰੀ ਦੇ ਮਰੀਜ ਦਾ ਇਲਾਜ ਸਰਕਾਰੀ ਹਸਪਤਾਲਾ ਵਿੱਚ ਜੀਭ ਦੇ ਥੱਲੇ ਰੱਖਣ ਵਾਲੀ ਗੋਲੀ ਬੁਪਰੋਨੋਰਫਿਨ ਨਿਲੋਕਸਿਨ ਨਾਲ ਮਰੀਜ ਅਤੇ ਉਸਦੇ ਪਰਿਵਾਰ ਦੀ ਲਿਖਤੀ ਸਹਿਮਤੀ ਉਪਰੰਤ ਡਾ.  ਕਾਊਂਸਲਰ ਅਤੇ ਸਿਹਤ ਅਮਲੇ ਦੀ ਸਿੱਧੀ ਦੇਖਰੇਖ ਵਿੱਚ ਬਿਲਕੁੱਲ ਮੁਫਤ ਦਿੱਤੀ ਜਾਂਦੀ ਹੈ। ਜਿਲਾ ਹੁਸ਼ਿਆਰਪੁਰ ਵਿੱਚ 16  ਓ.ਏ.ਟੀ. ਕਲੀਨਿਕ ਖੋਲੇ ਗਏ ਹਨ। ਜਿਲਾ ਪੱਧਰ ਤੇ ਜਿਲਾ ਨਸ਼ਾ ਮੁਕਤੀ ਮੁੜ ਵਸੇਵਾ ਕੇਂਦਰ ਮੁਹੱਲਾ ਫਤਿਹਗੜ,  ਸਬ ਡਵੀਜਨਲ ਪੱਧਰ ਤੇ ਸਿਵਲ ਹਸਪਤਾਲ ਦਸੂਹਾ, ਮੁਕੇਰੀਆਂ, ਗੜਸ਼ੰਕਰ ਅਤੇ ਸੀ.ਐੱਚ.ਸੀ. ਪੱਧਰ ਤੇ ਬੁੱਢਾਬੜ, ਟਾਂਡਾ, ਸ਼ਾਮ ਚੁਰਾਸੀ, ਮਾਹਿਲਪੁਰ, ਹਰਿਆਣਾ, ਮੰਡ ਭੰਡੇਰ, ਹਾਜੀਪੁਰ, ਭੂੰਗਾ, ਚੱਬੇਵਾਲ, ਬੀਨੇਵਾਲ, ਭੋਲ ਕਲੋਤਾ, ਕਮਾਹੀ ਦੇਵੀ ਵਿਖੇ ਬਿਲਕੱਲ ਮੁਫਤ ਇਲਾਜ ਕੀਤਾ ਜਾਂਦਾ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਅਤੇ ਸੁਝਾਵ ਲਈ 01882-244636 ਤੇ ਸੰਪਰਕ ਕਰਕੇ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਇਸ ਮੋਕੇ ਤੇ ਐਡਵੋਕੇਟ ਵਿਕਰਾਤ ਰਾਣਾ ਡਾਇਰੈਕਟਰ ਲੀਗਲ ਸੈੱਲ ਪੰਜਾਬ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਆਰਗਨਾਈਜੇਸ਼ਨ ਜੀ ਨੇ ਕਾਨੂੰਨੀ ਤੌਰ ਤੇ ਇਸ ਨਾਲ ਸੰਬੰਧਿਤ ਕਾਨੂੰੰਨ ਧਾਰਾਵਾ ਅਤੇ ਮਨੁੱਖੀ ਅਧਿਕਾਰਾਂ ਬਾਰੇ ਵਿਸਥਾਰਪੂਰਵਕ ਦੱਸਿਆ। ਇਸ ਮੌਕੇ ਤੇ ਪ੍ਰਸ਼ਾਤ ਆਦਿਆ ਵੱਲੋਂ ਨਸ਼ੇ ਤੋਂ ਦੂਰ ਰਹਿਣ, ਪਰਿਵਾਰ, ਸਮਾਜ, ਬੱਚਿਆਂ ਨੂੰ ਜਾਗਰੂਤ ਕਰਨ ਦੀ ਸਹੁੰ ਚੁਕਾਈ। ਇਸ ਮੌਕੇ ਤੇ ਸੋਨਾਲੀਕਾ ਇੰਟਰਨੈਸ਼ਨਲ ਦੇ ਜਨਰਲ ਮੈਨੇਜਰ ਅਤੁਲ, ਰਜਨੀਸ ਸੰਦਲ ਮੁੱਖੀ ਸੀ.ਐਸ.ਆਰ. ਸੋਨਾਲੀਕਾ ਇੰਟਰਨੇਸ਼ਨਲ, ਵਿਕਰਾਤ ਰਾਣਾ ਡਾਇਰੈਕਟਰ ਲੀਗਲ ਸੈਲ ਪੰਜਾਬ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਆਰਗਨਾਈਜੇਸ਼ਨ ਅਤੇ ਹੋਰ ਅਧਿਕਾਰੀ, ਵਰਕਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here