Sunday, October 18, 2026
Home Education ਦੋਆਬਾ ਪਬਲਿਕ ਸਕੂਲ ਵਿਖੇ ਮਨਾਇਆ ਤੀਆਂ ਦਾ ਤਿਉਹਾਰ 

ਦੋਆਬਾ ਪਬਲਿਕ ਸਕੂਲ ਵਿਖੇ ਮਨਾਇਆ ਤੀਆਂ ਦਾ ਤਿਉਹਾਰ 

ਮਾਹਿਲਪੁਰ (ਦ ਸਟੈਲਰ ਨਿਊਜ਼)। ਚੇਅਰਪਰਸਨ ਬਲਵਿੰਦਰ ਕੌਰ ਤੇ ਮੈਨੇਜਿੰਗ ਡਾਇਰੈਕਟਰ ਹਰਜਿੰਦਰ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਚਲ ਰਹੀ ਸੰਸਥਾ ਦੋਆਬਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੋਹਲਰੋਂ (ਮਾਹਿਲਪੁਰ) ਵਿਖੇ ਤੀਆਂ ਦਾ ਤਿਉਹਾਰ ਪ੍ਰਿੰ. ਅਰੁਣ ਗੁਪਤਾ ਦੀ ਅਗਵਾਈ ‘ਚ ਦੀ  ਦੇਖ ਰੇਖ ‘ਚ ਮਨਾਇਆ ਗਿਆ ਜਿਸ ‘ਚ ਪੰਜਾਬੀ ਪਹਿਰਾਵੇ ‘ਚ ਸਜੇ ਸਕੂਲ ਦੇ ਪਹਿਲੀ ਸ਼੍ਰੇਣੀ ਤੋ ਦੱਸਵੀਂ ਸ਼੍ਰੇਣੀ ਤੱਕ ਵਿਦਿਆਰਥੀਆਂ ਵਲੋਂ, ਗਿੱਧਾ, ਲੋਕ ਗੀਤ, ਨਾਟਕ, ਪੰਜਾਬੀ ਬੋਲੀਆਂ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ ਅਤੇ ਵਧੀਆਂ ਪ੍ਰੋਗਰਾਮ ਪੇਸ਼ ਕਰਨ ਵਾਲੇ ਨੂੰ ਸਨਮਾਨਿਤ ਕੀਤਾ ਗਿਆ। ਮੈਡਮ ਵਰਿੰਦਰ ਨੇ ਤੀਆਂ ਦੀ ਮਹੱਤਤਾ ਤੇ ਮਨਾਉਣ ਦੇ ਕਾਰਨਾਂ ਤੇ ਰੌਸ਼ਨੀ ਪਾਈ।

Advertisements

ਇਸ ਮੌਕੇ ਪ੍ਰਿੰ. ਅਰੁਣ ਗੁਪਤਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੱਛਮੀ ਸੱਭਿਅਤਾ ਤੋਂ ਦੂਰ ਰੱਖ ਕੇ ਪੰਜਾਬੀ ਦੇ ਅਮੀਰ ਵਿਰਸੇ ਨਾਲ ਜੁੜੇ ਸਭਿਆਚਾਰਕ ਪ੍ਰੋਗਰਾਮ ਸਕੂਲਾਂ ‘ਚ ਕਰਵਾ ਕੇ ਵਿਦਿਆਰਥੀਆਂ ਨੂੰ ਇਸ ਵੱਲ ਵੱਧ ਪ੍ਰੇਰਿਤ ਕਰਨਾ ਚਾਹੀਦਾ। ਇਸ ਮੌਕੇ ਮੈਡਮ ਪੂਜਾ ਰਾਣੀ, ਅਜੈ ਕੁਮਾਰੀ, ਸੁਰਿੰਦਰ ਕੌਰ, ਵਿਨੇ ਕੁਮਾਰ, ਕਮਲਦੀਪ ਕੌਰ, ਵਰਿੰਦਰ ਕੌਰ, ਗੁਰਪ੍ਰੀਤ ਕੌਰ, ਹਰਮਨ, ਰੇਣੂ, ਸੋਹਲ ਗਾਂਧੀ, ਕੁਲਵੰਤ ਸਿੰਘ, ਜਸਦੀਪ ਸਿੰਘ, ਦੀਪਿਕਾ, ਪੂਨਮ, ਅਮਨਦੀਪ ਕੌਰ, ਸੰਗੀਤਾ ਰਾਣੀ ਸਮੇਤ ਸਮੂਹ ਸਟਾਫ ਹਾਜ਼ਰ ਹੋਏ। 

LEAVE A REPLY

Please enter your comment!
Please enter your name here