Tuesday, October 20, 2026
Home Hoshiarpur 15 ਅਗਸਤ ਨੂੰ ਨਿਗਮ ਦਫਤਰ ਵਿਖੇ ਮੇਅਰ ਸ਼ਿਵ ਸੂਦ ਲਹਿਰਾਉਣਗੇ ਕੌਮੀ ਝੰਡਾ

15 ਅਗਸਤ ਨੂੰ ਨਿਗਮ ਦਫਤਰ ਵਿਖੇ ਮੇਅਰ ਸ਼ਿਵ ਸੂਦ ਲਹਿਰਾਉਣਗੇ ਕੌਮੀ ਝੰਡਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਗਰ ਨਿਗਮ, ਹੁਸ਼ਿਆਰਪੁਰ ਵਲੋਂ 73ਵੇਂ ਸਵਤੰਤਰਤਾ ਦਿਵਸ ਸਬੰਧੀ ਸਮਾਰੋਹ ਦਫਤਰ ਨਗਰ ਨਿਗਮ ਵਿਖੇ 15 ਅਗਸਤ ਦਿਨ ਵੀਰਵਾਰ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

Advertisements

ਜਿਸ ਵਿੱਚ ਨਗਰ ਨਿਗਮ ਦੇ ਮੇਅਰ ਸ਼ਿਵ ਕੁਮਾਰ ਸੂਦ ਮੁੱਖ ਮਹਿਮਾਨ ਵਜੋਂ ਸਮਾਗਮ ਵਿੱਚ ਸ਼ਾਮਿਲ ਹੋ ਕੇ ਸਵੇਰੇ 7:58 ਵਜੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸ ਮੌਕੇ ਤੇ ਪੁਲਿਸ ਦੀ ਟੁਕੜੀ ਵੱਲੋਂ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਜਾਵੇਗੀ। ਸਮੂਹ ਕੌਂਸਲਰ ਅਤੇ ਨਗਰ ਨਿਗਮ ਦਾ ਸਟਾਫ ਵੀ ਸਮਾਗਮ ਵਿੱਚ ਸ਼ਾਮਲ ਰਹਿਣਗੇ।

LEAVE A REPLY

Please enter your comment!
Please enter your name here