ਹੁਸ਼ਿਆਰਪੁਰ ਫੋਟੋਗ੍ਰਾਫਰਜ਼ ਐਸੋਸੀਏਸ਼ਨ ਨੇ ਸਰਬੱਤ ਦੇ ਭਲੇ ਲਈ ਕਰਵਾਇਆ ਸਮਾਗਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਹੁਸ਼ਿਆਰਪੁਰ ਫੋਟੋਗ੍ਰਾਫਰਜ਼ ਐਸੋਸੀਏਸ਼ਨ ਵਲੋਂ ਸਰਬੱਤ ਦੇ ਭਲੇ ਅਤੇ ਫੋਟੋਗ੍ਰਾਫ਼ਰ ਵੀਰਾਂ ਦੀ ਚੜਦੀਕਲਾ ਲਈ ਗੁਰਦੁਆਰਾ ਮਿੱਠਾ ਟਿਵਾਣਾ ਹੁਸ਼ਿਆਰਪੁਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਸਜਾਏ ਕੀਰਤਨ ਦੀਵਾਨ ‘ਚ ਰਾਗੀ ਜਥਿਆਂ ਵਲੋਂ ਸੰਗਤਾਂ ਨੂੰ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

Advertisements

ਇਸ ਮੌਕੇ ਬਰਜਿੰਦਰਜੀਤ ਸਿੰਘ, ਅਜਵਿੰਦਰ ਸਿੰਘ ਪ੍ਰਧਾਨ ਸਿੱਖ ਵੈਲਫੇਅਰ ਸੁਸਾਇਟੀ, ਹਰਜਾਪ ਸਿੰਘ, ਵਿਪਨ ਸ਼ਰਮਾ, ਨਰੇਸ਼ ਕੁਮਾਰ, ਰਾਜ ਕੁਮਾਰ, ਕਰਮਵੀਰ ਸਿੰਘ, ਗੁਰਮੇਲ ਸਿੰਘ, ਰਾਕੇਸ਼ ਗੁਪਤਾ, ਸੰਜੀਵ ਅਰੋੜਾ, ਅਜੇਪਾਲ ਸਿੰਘ, ਪਰਮਿੰਦਰ ਸਿੰਘ, ਹਰਜੀਤ ਸਿੰਘ ਸੋਨੀ, ਹਰਜਿੰਦਰ ਕੁਮਾਰ, ਬਲਵੀਰ ਸਿੰਘ, ਤਰਸੇਮ ਸਿੰਘ, ਹਰਜਿੰਦਰ ਸ਼ਰਮਾ, ਹਜ਼ਾਰਾ ਸਿੰਘ, ਹਰੀਸ਼ ਕੁਮਾਰ, ਸਤਵਿੰਦਰ ਸਿੰਘ, ਕੁਲਵਿੰਦਰ ਸਿੰਘ, ਹਰੀ ਸ਼ੰਕਰ, ਗਗਨਦੀਪ, ਵਿਜੇ ਮਹਿਮੀ, ਰਵੀ ਮਹਿਮੀ, ਚਰਨਜੀਤ ਸਿੰਘ, ਕੁਮਾਰ, ਸੁਰੇਸ਼ ਅਰੋੜਾ, ਅਰਸ਼, ਸੋਮ ਪਾਲ, ਯੁਵਰਾਜ ਬਾਵਾ, ਸ਼ਰਨਜੀਤ, ਬਲਜੀਤ ਸਿੰਘ, ਅਸ਼ੋਕ ਕੁਮਾਰ ਸਮੇਤ ਸੰਗਤਾਂ ਹਾਜ਼ਰ ਸਨ।

LEAVE A REPLY

Please enter your comment!
Please enter your name here