ਧਾਮੀ ਪਰਿਵਾਰ ਨੇ ਜਰੂਰਤਮੰਦਾਂ ਲਈ ਲਗਾਇਆ ਅੱਖਾਂ ਦਾ ਫ੍ਰੀ ਆਪਰੇਸ਼ਨ ਕੈਂਪ

ਸ਼ਾਮਚੌਰਾਸੀ (ਦ ਸਟੈਲਰ ਨਿਊਜ਼)। ਸ਼ਾਮ ਚੁਰਾਸੀ ਦੇ  ਪ੍ਰਤੀਆਂ ਮੁਹੱਲਾ ਨਜਦੀਕ ਵਾਲਮੀਕਿ ਮੰਦਿਰ  ਵਾਰਡ ਨੰਬਰ 1  ‘ਚ  ਅੱਖਾਂ ਦਾ 10ਵਾਂ ਮੁਫਤ ਆਪਰੇਸ਼ਨ ਕੈਂਪ ਐਨ.ਆਰ.ਆਈ. ਧਾਮੀ ਪਰਿਵਾਰ  ਦੇ ਵੱਲੋਂ ਲਗਾਇਆ ਗਿਆ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਹਰਸੁਖਜਿੰਦਰਜੀਤ ਸਿੰਘ  ਧਾਮੀ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਵਰਗਵਾਸੀ ਸੁਰਜੀਤ ਸਿੰਘ  ਧਾਮੀ ਅਤੇ ਸਵਰਗਵਾਸੀ ਦਿਲਬਹਾਰ ਸਿੰਘ  ਕਲੇਰ ਦੀ ਯਾਦ ਨੂੰ ਸਮਰਪਿਤ 10ਵਾਂ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ ਲਗਾਇਆ ਗਿਆ ਹੈ।

Advertisements

 ਜਿਸ ਵਿੱਚ ਅੱਖਾਂ  ਦੇ ਮਾਹਰ ਡਾਕਟਰਾਂ ਦੀ ਟੀਮ  ਦੇ ਵਲੋਂ ਮਰੀਜਾਂ ਦਾ ਮੁਫਤ ਚੈੱਕਅਪ ਕੀਤਾ ਅਤੇ ਅੱਖਾਂ ਦੀ ਮੁਫਤ ਵਿੱਚ ਜਾਂਚ ਕਰ ਜਿਹਨਾਂ ਮਰੀਜਾਂ ਦੀਆਂ ਅੱਖਾਂ ਵਿੱਚ  ਮੋਤੀਆਬਿੰਦ ਰੋਗ ਜਾ ਕੋਈ ਹੋਰ ਰੋਗ ਹੈ, ਉਹਨਾਂ ਦਾ ਮੁਫਤ ਵਿੱਚ ਆਪਰੇਸ਼ਨ ਕੀਤਾ ਗਿਆ।  ਇਸਦੇ ਇਲਾਵਾ ਜਿਹਨਾਂ ਨੂੰ ਐਨਕਾਂ ਲਗਾਉਣ ਦੀ ਜ਼ਰੂਰਤ ਸੀ। ਉਹਨਾਂ  ਮਰੀਜ਼ਾਂ ਦੇ ਵੀ ਮੁਫ਼ਤ ‘ਚ ਐਨਕਾਂ ਲਗਾਈਆਂ ਗਈਆਂ। ਇਸ ਦਿਨ  ਮਰੀਜਾਂ ਲਈ ਖਾਣ-ਪੀਣ ਦਾ ਪ੍ਰਬੰਧ ਖਾਸ ਤੌਰ ‘ਤੇ  ਕੀਤਾ ਗਿਆ।  ਇਸ ਮੌਕੇ ‘ਤੇ  ਸਿਮਰਨਜੀਤ ਸਿੰਘ ਧਾਮੀ, ਹਰਸੁਖਜਿੰਦਰਜੀਤ ਸਿੰਘ  ਧਾਮੀ, ਕੁਲਵਿੰਦਰ ਸਿੰਘ ਧਾਮੀ, ਅਮ੍ਰਿਤਪਾਲ ਸਿੰਘ ਧਾਮੀ,  ਮੇਜਰ ਸਿੰਘ ਸੰਧੂ, ਸੰਜੀਤ ਸਿੰਘ ਸੰਘੇੜਾ, ਨਛੱਤਰ ਸਿੰਘ, ਇੰਦਰਜੀਤ ਸਿੰਘ ਕਲੇਰ, ਆਤਮਾ ਸਿੰਘ ਕਲੇਰ, ਕਰਮਜੀਤ ਕੌਰ ਧਾਮੀ ਅੱਤੇ ਬਾਬਾ ਸਾਬੀ ਸ਼ਾਹ ਤੋਂ ਇਲਾਵਾ  ਬਹੁਤ ਸਾਰੇ ਹਾਜ਼ਿਰ ਸਨ।

LEAVE A REPLY

Please enter your comment!
Please enter your name here